FacebookTwitterg+Mail

ਫਰਹਾਨ ਨੇ ਕੀਤਾ ਸ਼ਿਬਾਨੀ ਨਾਲ ਵਿਆਹ ਦਾ ਐਲਾਨ

farhan akhtar on marriage plans with shibani dandekar
10 March, 2019 09:37:11 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਲਟੀਟੇਲੈਂਟਡ ਇਨਸਾਨ ਫਰਹਾਰ ਅਖਤਰ ਅਤੇ ਸ਼ਿਬਾਨੀ ਦਾਂਡੇਕਰ ਦੇ ਅਫੇਅਰ ਦੇ ਚਰਚੇ ਹੁਣ ਆਮ ਹੋ ਰਹੇ ਹਨ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਆਖਿਰ ਦੋਵੇਂ ਵਿਆਹ ਕਦੋਂ ਕਰਵਾ ਰਹੇ ਹਨ। ਪਿਛਲੇ ਕਾਫੀ ਦਿਨਾਂ ਤੋਂ ਖਬਰਾਂ ਆ ਰਹੀਆਂ ਹਨ ਕਿ ਦੋਵਾਂ ਨੇ ਚੋਰੀ-ਛਿਪੇ ਮੰਗਣੀ ਵੀ ਕਰਵਾ ਲਈ ਹੈ, ਜਿਸ ਦਾ ਐਲਾਨ ਉਨ੍ਹਾਂ ਨੇ ਹਾਲੇ ਤੱਕ ਨਹੀਂ ਕੀਤਾ। ਫਰਹਾਨ ਅਖਤਰ ਨੇ ਹੁਣ ਸਾਰੀ ਦੁਨੀਆ ਸਾਹਮਣੇ ਆਪਣੇ ਵਿਆਹ ਦਾ ਐਲਾਨ ਕੀਤਾ ਹੈ। ਜੀ ਹਾਂ, ਫਰਹਾਨ ਨੇ ਹਾਲ ਹੀ 'ਚ ਖੁਲਾਸਾ ਕੀਤਾ ਹੈ ਕਿ ਉਹ ਵਿਆਹ ਕਦੋਂ ਕਰ ਰਹੇ ਹਨ, ਜਿਸ ਬਾਰੇ ਦਿਲਚਸਪ ਗੱਲ ਸੀ ਕਿ ਉਨ੍ਹਾਂ ਦਾ ਇੰਟਰਵਿਊ ਸ਼ਿਬਾਨੀ ਨੇ ਲਿਆ, ਜਿਸ 'ਚ ਉਸ ਨੇ ਵਿਆਹ ਬਾਰੇ ਪੁੱਛਿਆ ਅਤੇ ਫਰਹਾਨ ਨੇ ਜਵਾਬ ਦਿੱਤਾ ਕਿ ਅਜਿਹਾ ਉਹ ਅਪ੍ਰੈਲ 'ਚ ਕਰ ਸਦਕੇ ਹਨ।
Punjabi Bollywood Tadka
ਦੱਸਣਯੋਗ ਹੈ ਕਿ ਫਰਹਾਨ ਦਾ ਸ਼ਿਬਾਨੀ ਨਾਲ ਇਹ ਦੂਜਾ ਵਿਆਹ ਹੋਵੇਗਾ। ਇਸ ਤੋਂ ਪਹਿਲਾਂ ਫਰਹਾਨ ਹੇਅਰ ਸਟਾਈਲਿਸ਼ ਅਧੁਨਾ ਭਾਨੀ ਨਾਲ ਵਿਆਹ ਕਰਵਾ ਚੁੱਕੇ ਹਨ, ਜਿਨ੍ਹਾਂ ਦਾ ਰਿਸ਼ਤਾ 16 ਸਾਲ ਬਾਅਦ ਖਤਮ ਹੋ ਗਿਆ ਸੀ।
 


Tags: Farhan Akhtar Shibani Dandekar

Edited By

Sunita

Sunita is News Editor at Jagbani.