FacebookTwitterg+Mail

ਮੈਡੀਕਲ ਵਰਕਰਸ ਲਈ ਫਰਹਾਨ ਅਖਤਰ ਨੇ ਭੇਜੀਆਂ PPE ਕਿੱਟਾਂ

farhan akhtar ppe kits
20 May, 2020 01:39:00 PM

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਨਾਲ ਪੂਰਾ ਦੇਸ਼ ਲੜ ਰਿਹਾ ਹੈ। ਅਜਿਹੇ 'ਚ ਬਾਲੀਵੁੱਡ ਸਿਤਾਰੇ ਪ੍ਰਭਾਵਿਤ ਲੋਕਾਂ ਅਤੇ ਕੋਰੋਨਾ ਵਾਰੀਅਰਜ਼ ਦੀ ਮਦਦ ਲਈ ਅੱਗੇ ਆ ਰਹੇ ਹਨ। ਹੁਣ ਐਕਟਰ ਤੇ ਡਾਇਰੈਕਟਰ ਫਰਹਾਨ ਅਖਤਰ ਨੇ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਪਰਸਨਲ ਪ੍ਰੋਟੈਕਸ਼ਨ ਉਪਕਰਣ (ਪੀ. ਪੀ. ਈ) ਕਿੱਟਾਂ, ਮੁੰਬਈ ਨੂੰ ਕਾਮਾ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ।

ਖਾਸ ਮੈਸੇਜ ਨਾਲ ਭੇਜੀਆਂ ਪੀ. ਪੀ. ਈ. ਕਿੱਟਾਂ
ਫਰਹਾਨ ਅਖਤਰ ਨੇ ਟਵਿਟਰ 'ਤੇ ਕੰਸਾਈਨਮੈਂਟ ਦੀ ਤਸਵੀਰ ਸ਼ੇਅਰ ਕੀਤੀ ਅਤੇ ਜਿਹੜੇ ਲੋਕਾਂ ਨੇ ਸੈਫਟੀ ਕਿੱਟ ਲਈ ਯੋਗਦਾਨ ਦਿੱਤਾ ਸੀ, ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਪੀ. ਪੀ. ਈ. ਕਿੱਟਾਂ ਦੇ ਬਾਕਸ 'ਤੇ ਇਕ ਖਾਸ ਮੈਸੇਜ ਹੈ, ਜਿਸ 'ਚ ਲਿਖਿਆ ''ਇਹ ਪੀ. ਪੀ. ਈ. ਕਿੱਟਾਂ ਫਰਹਾਨ ਅਖਤਰ ਦੇ ਫੈਨਜ਼ ਕਾਰਨ ਸੰਭਵ ਹੋ ਸਕੀਆਂ ਹਨ।

ਫਰਹਾਨ ਨੇ ਕੀਤਾ ਟਵੀਟ
ਫਰਹਾਨ ਨੇ ਟਵੀਟ ਕੀਤਾ ਹੈ, ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡਾ ਪੀ. ਪੀ. ਈ. ਦਾ ਕੰਸਾਈਨਮੈਂਟ ਮੁੰਬਈ ਦੇ ਕਾਮਾ ਹਸਪਤਾਲ ਲਈ ਜਾ ਚੁੱਕਾ ਹੈ। ਉਨ੍ਹਾਂ ਸਾਰਿਆਂ ਨੂੰ ਬਹੁਤ ਬਹੁਤ ਸਾਰਾ ਪਿਆਰ ਤੇ ਧੰਨਵਾਦ, ਜਿਨ੍ਹਾਂ ਨੇ ਇਸ 'ਚ ਯੋਗਦਾਨ ਦਿੱਤਾ।

ਲੋਕਾਂ ਨੂੰ ਕੀਤੀ ਸਹਿਯੋਗ ਕਰਨ ਦੀ ਅਪੀਲ
ਫਰਹਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੈਲਥ ਕੇਅਰਜ਼ ਵਰਕਰਸ ਦੇ ਪੀ. ਪੀ. ਈ. ਕਿੱਟ ਲਈ ਦਾਨ ਕਰਕੇ ਅਤੇ ਫੰਡ ਇਕੱਠਾ ਕਰਕੇ ਸਪੋਰਟ ਕਰਨ। ਕੁਝ ਦਿਨ ਪਹਿਲਾ ਫਰਹਾਨ ਅਖਤਰ ਨੇ ਅਨਾਊਂਸ ਕੀਤਾ ਸੀ ਕਿ ਉਹ 1000 ਪੀ. ਪੀ. ਈ. ਕਿੱਟਾਂ ਡੋਨੇਟ ਕਰਨਗੇ ਅਤੇ ਲੋਕਾਂ ਨੂੰ ਵੀ ਇਸ 'ਚ ਸਹਿਯੋਗ ਕਰਨ ਦੀ ਅਪੀਲ ਕੀਤੀ ਸੀ। ਕਈ ਬਾਲੀਵੁੱਡ ਸਿਤਾਰਿਆਂ ਨੇ ਕੋਵਿਡ-19 ਨਾਲ ਲੜਨ ਵਾਲੇ ਫਰੰਟਲਾਈਨ ਵਰਕਰਸ ਦੇ ਸਪੋਰਟ 'ਚ ਸਹਿਯੋਗ ਦਿੱਤਾ ਹੈ।


Tags: Farhan AkhtarPPE kitsCama HospitalMumbaiDonatingCoronavirusCovid 19Bollywood Celebrity

About The Author

sunita

sunita is content editor at Punjab Kesari