FacebookTwitterg+Mail

ਫ਼ਰਹਾਨ ਅਖਤਰ ਨੇ 'ਕੋਰੋਨਾ' 'ਤੇ ਲਿਖੀ ਕਵਿਤਾ, ਜੋ ਹਰ ਪਾਸੇ ਬਣੀ ਚਰਚਾ ਦਾ ਵਿਸ਼ਾ (ਵੀਡੀਓ)

farhan akhtar shares a poem on corona virus
17 April, 2020 10:55:57 AM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਮਹਾਂਮਾਰੀ ਦੇ ਚਲਦਿਆਂ ਜਿੱਥੇ ਕੁਝ ਸਿਤਾਰੇ ਘਰਾਂ 'ਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ, ਉਥੇ ਹੀ ਕੁਝ ਸਿਤਾਰੇ ਕ੍ਰੀਏਟਿਵਿਟੀ ਦਾ ਪ੍ਰਦਰਸ਼ਨ ਵੀ ਕਰ ਰਹੇ ਹਨ। ਕਈ ਸਿਤਾਰੇ ਕਵਿਤਾਵਾਂ, ਪੇਂਟਿੰਗ, ਕੁਕਿੰਗ ਦੇ ਜਰੀਏ ਆਪਣੀ ਕ੍ਰੀਏਟਿਵਿਟੀ ਸਾਇਡ ਨੂੰ ਐਕਸਪਲੋਰ ਕਰ ਰਹੇ ਹਨ। ਹਾਲ ਹੀ ਵਿਚ ਫਰਹਾਨ ਅਖਤਰ ਨੇ ਵੀ ਆਪਣੀ ਫਿਲਮ 'ਜ਼ਿੰਦਗੀ ਆ ਮਿਲੇਗੀ ਦੋਬਾਰਾ' ਦੀ ਇਕ ਕਵਿਤਾ ਨੂੰ ਕੋਰੋਨਾ ਦੇ ਪ੍ਰਭਾਵ ਦੇ ਚਲਦਿਆਂ ਰਿਕ੍ਰਿਏਟ ਕੀਤਾ ਹੈ ਅਤੇ ਫੈਨਜ਼ ਵਿਚ ਵੀ ਇਹ ਕਵਿਤਾ ਕਾਫੀ ਲੋਕਪ੍ਰਿਯ ਹੋ ਰਹੀ ਹੈ। ਫਰਹਾਨ ਅਖਤਰ ਨੇ ਵੀ ਆਪਣੀ ਕਵਿਤਾ ਵਿਚ ਬੋਲ ਰਹੇ ਹਨ, ''ਚਿਹਰਿਆਂ 'ਤੇ ਆਪਣੇ ਮਾਸਕ ਲਗਾ ਕੇ ਘੁੰਮ ਰਹੇ ਹੋ ਤਾਂ ਜ਼ਿੰਦਾ ਹੋ ਤੁਸੀਂ। ਉਨ੍ਹਾਂ ਦੀ ਪੂਰੀ ਕਵਿਤਾ ਨੂੰ ਇੰਸਟਾਗ੍ਰਾਮ ਅਕਾਊਂਟ 'ਤੇ ਸੁਣਿਆ ਜਾ ਸਕਦਾ ਹੈ।

 
 
 
 
 
 
 
 
 
 
 
 
 
 

‘Toh Zinda ho tum’ - Corona version. #laughalittle #stayhome #poemsforourtimes

A post shared by Farhan Akhtar (@faroutakhtar) on Apr 16, 2020 at 4:17am PDT

ਦੱਸਣਯੋਗ ਹੈ ਕਿ ਫਿਲਮ 'ਜ਼ਿੰਦਗੀ ਨਾ ਮਿਲੇਗੀ ਦੋਬਾਰਾ' ਵਿਚ ਓਰਿਜਿਨਲੀ ਇਸ ਕਵਿਤਾ ਦਾ ਇਸਤੇਮਾਲ ਕੀਤਾ ਗਿਆ ਸੀ, ਜਿਸਦਾ ਨਾਂ ਸੀ 'ਤੋਂ ਜ਼ਿੰਦਾ ਹੋ ਤੁਮ'। ਇਸ ਕਵਿਤਾ ਨੂੰ ਜਾਵੇਦ ਅਖਤਰ ਨੇ ਲਿਖਿਆ ਸੀ ਅਤੇ ਰਿਤਿਕ ਰੌਸ਼ਨ 'ਤੇ ਫਿਲਮਾਇਆ ਗਿਆ ਸੀ ਅਤੇ ਇਹ ਸੀਨ ਫਿਲਮ ਦੇ ਸਭ ਤੋਂ ਪਾਵਰਫੁੱਲ ਸੀਨਜ਼ ਵਿਚ ਸ਼ੁਮਾਰ ਕੀਤਾ ਜਾਂਦਾ ਹੈ।      
ਦੱਸ ਦੇਈਏ ਕਿ ਇਸ ਕਵਿਤਾ ਨੂੰ ਜੋਇਆ ਅਖਤਰ ਦੀ ਫਿਲਮ 'ਜ਼ਿੰਦਗੀ ਨਾ ਮਿਲੇਗੀ ਦੋਬਾਰਾ' ਵਿਚ ਇਸਤੇਮਾਲ ਕੀਤਾ ਗਿਆ ਸੀ। ਇਸ ਫਿਮਲ ਵਿਚ ਰਿਤਿਕ ਰੌਸ਼ਨ, ਅਭੈ ਦਿਓਲ, ਫ਼ਰਹਾਨ ਅਖਤਰ ਅਤੇ ਕੈਟਰੀਨਾ ਕੈਫ ਵਰਗੇ ਸਿਤਾਰੇ ਸਨ। ਇਸ ਫਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਸਫਲਤਾ ਹਾਸਲ ਕੀਤੀ ਸੀ।   


Tags: Farhan AkhtarPoemCoronavirusCovid 19Zindagi Na Milegi DobaraInstagramViral PostBollywood Celebrity

About The Author

sunita

sunita is content editor at Punjab Kesari