ਮੁੰਬਈ(ਬਿਊਰੋ)— ਕਈ ਵਾਰ ਅਜਿਹਾ ਹੁੰਦਾ ਹੈ ਕਿ ਟੀ. ਵੀ. ਐਕਟਰਜ਼ ਖੁਦ ਹੀ ਆਪਣੇ ਸਟੰਟ ਸੀਨ ਕਰਨ ਦੀ ਜ਼ਿੱਦ ਕਰਦੇ ਹਨ ਪਰ ਕਈ ਵਾਰ ਇਹ ਜ਼ਿੱਦ ਭਾਰੀ ਵੀ ਪੈ ਸਕਦੀ ਹੈ। ਕੁਝ ਅਜਿਹਾ ਹੀ ਹੋਇਆ 'ਸਿੱਧੀਵਿਨਾਇਕ' ਸ਼ੋਅ ਦੀ ਅਦਾਕਾਰਾ ਫਰਨਾਜ਼ ਸ਼ੈਟੀ ਨਾਲ, ਜੋ ਇਕ ਸੀਨ ਦੌਰਾਨ ਅੱਗ ਦੀਆਂ ਲਪਟਾਂ 'ਚ ਘਿਰ ਗਈ। ਅਸਲ 'ਚ ਹੋਇਆ ਇੰਝ ਕਿ ਇਕ ਸੀਨ ਦੌਰਾਨ ਫਰਨਾਜ਼ ਨੂੰ ਆਪਣਿਆਂ ਕੱਪੜਿਆਂ 'ਚ ਅੱਗ ਲਗਾਉਣੀ ਸੀ। ਉਨ੍ਹਾਂ ਨੇ ਇਸ ਸੀਨ ਲਈ ਕਿਸੇ ਵੀ ਬਾਡੀ ਡਬਲ ਦਾ ਇਸਤੇਮਾਲ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਸੀਨ ਨੂੰ ਉਨ੍ਹਾਂ ਨੇ ਖੁਦ ਫਿਲਮਾਇਆ। ਇਸ ਸੀਨ ਦਾ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗਰਾਮ 'ਤੇ ਸ਼ੇਅਰ ਕੀਤਾ ਹੈ।
ਹਾਲਾਂਕਿ ਸੀਨ ਦੌਰਾਨ ਫਰਨਾਜ਼ ਨੇ ਬੇਹੱਦ ਹੀ ਬਹਾਦੁਰੀ ਨਾਲ ਇਸ ਸੀਨ ਨੂੰ ਪੂਰਾ ਕੀਤਾ ਪਰ ਅੱਗ ਦੀਆਂ ਲਪਟਾਂ ਬੇਹੱਦ ਖਤਰਨਾਕ ਸਨ ਅਤੇ ਛੋਟੀ ਜਿਹੀ ਭੁੱਲ ਭਾਰੀ ਪੈ ਸਕਦੀ ਸੀ। ਫਰਨਾਜ਼ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ ਦੇ ਨਾਲ ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਦੀ ਜਾਬ ਬੇਹੱਦ ਡਿਮਾਂਡਿੰਗ ਹੈ ਪਰ ਜੇਕਰ ਤੁਸੀਂ ਆਪਣੇ ਕੰਮ ਨਾਲ ਪਿਆਰ ਕਰਦੇ ਹੋ ਤਾਂ ਕੁਝ ਵੀ ਅਸੰਭਵ ਨਹੀਂ। ਮੈਂ ਕੰਮ ਦਾ ਹਰ ਪਲ ਮਸਤੀ, ਡਰ, ਰੋਮਾਂਸ ਅਤੇ ਉਤਸ਼ਾਹ ਨਾਲ ਜਿਊਂਦੀ ਹਾਂ। ਇਹ ਜਿੰਨਾ ਚੁਣੌਤੀਪੂਰਨ ਹੈ, ਉਸ ਤੋਂ ਕਿਤੇ ਜ਼ਿਆਦਾ ਪ੍ਰੇਰਿਤ ਕਰਨ ਵਾਲਾ ਹੈ। ਆਖੀਰ 'ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕ ਲਈ ਇਕ ਮੈਸੇਜ ਵੀ ਛੱਡਿਆ ਹੈ ਕਿ ਉਹ ਘਰ 'ਚ ਇੱਕਲੇ ਅਜਿਹਾ ਕਰਨ ਦੀ ਸੋਚਣ ਵੀ ਨਾ।