ਮੁੰਬਈ— ਅਮਰੀਕਨ ਟੀ. ਵੀ. ਸ਼ੋਅ 'ਟੀਨ ਮੌਮ' ਰਾਹੀਂ ਪ੍ਰਸਿੱਧ ਹੋਈ ਫਰਾਹ ਅਬ੍ਰਾਹਮ ਐਤਵਾਰ ਨੂੰ ਹੋਏ ਐੱਮ ਟੀ. ਵੀ. ਮੂਵੀ ਐਂਡ ਟੀ. ਵੀ. ਐਵਾਰਡਸ 2017 'ਚ ਭਾਰਤੀ ਪਹਿਰਾਵੇ 'ਚ ਦਿਖਾਈ ਦਿੱਤੀ। ਲਾਸ ਏਂਜਲਸ 'ਚ ਹੋ ਰਹੇ ਇਸ ਐਵਾਰਡ ਸਮਾਰੋਹ 'ਚ ਫਰਾਹ ਗੁਲਾਬੀ ਤੇ ਸਫੈਦ ਰੰਗ ਦੇ ਲਹਿੰਗੇ 'ਚ ਰੈੱਡ ਕਾਰਪੇਟ 'ਤੇ ਨਜ਼ਰ ਆਈ। ਫਰਾਹ ਨੇ ਲਹਿੰਗੇ ਦੇ ਨਾਲ-ਨਾਲ ਬਿੰਦੀ, ਮਾਂਗ ਟਿੱਕਾ, ਮਹਿੰਦੀ ਤੇ ਚੂੜੀਆਂ ਵੀ ਪਹਿਨ ਰੱਖੀਆਂ ਸਨ। ਉਸ ਨੇ ਦੱਸਿਆ ਕਿ ਉਹ ਇਸ ਲੁੱਕ ਲਈ ਬਾਲੀਵੁੱਡ ਤੋਂ ਪ੍ਰਭਾਵਿਤ ਹੈ। ਫਰਾਹ ਨੇ ਇਸ ਲੁੱਕ ਦੀਆਂ ਤਸਵੀਰਾਂ ਆਪਣੇ ਸੋਸ਼ਲ ਹੈਂਡਲ 'ਤੇ ਵੀ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਕਾਰਨ ਉਸ ਦਾ ਸੋਸ਼ਲ ਮੀਡੀਆ 'ਤੇ ਰੱਜ ਕੇ ਮਜ਼ਾਕ ਉਡਾਇਆ ਗਿਆ। ਇਕ ਯੂਜ਼ਰ ਨੇ ਲਿਖਿਆ, 'ਇਸ 'ਚ ਕੋਈ ਮਾਣ ਵਾਲੀ ਗੱਲ ਨਹੀਂ ਹੈ, ਕਿਸੇ ਪਹਿਰਾਵੇ ਨੂੰ ਫੈਸ਼ਨ ਸਟੇਟਮੈਂਟ ਦੇ ਤੌਰ 'ਤੇ ਪਹਿਨਣਾ ਉਸ ਸੱਭਿਆਚਾਰ ਦੀ ਬੇਇੱਜ਼ਤੀ ਕਰਨਾ ਹੈ।'
ਉਥੇ ਦੂਜੇ ਯੂਜ਼ਰ ਨੇ ਲਿਖਿਆ, 'ਤੁਸੀਂ ਭਾਰਤੀ ਕੱਪੜੇ ਨਹੀਂ ਪਹਿਨ ਸਕਦੇ ਕਿਉਂਕਿ ਇਹ ਕੋਈ ਕਾਸਟੀਊਮ ਨਹੀਂ ਹੈ।' ਇਕ ਫੈਨ ਨੇ ਕੁਮੈਂਟ ਕਰਦਿਆਂ ਕਿਹਾ, 'ਇਹ ਆਪਣੇ ਭਾਰਤੀ ਬੁਟੀਕ ਨੂੰ ਸੁਪੋਰਟ ਕਰਨ ਲਈ ਅਜਿਹੀ ਡਰੈੱਸ ਪਹਿਨ ਰਹੀ ਹੈ।' ਅਜਿਹੇ ਕਈ ਕੁਮੈਂਟਸ ਨਾਲ ਯੂਜ਼ਰਸ ਨੇ ਫਰਾਹ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ।