FacebookTwitterg+Mail

ਮੀਕਾ ਸਿੰਘ ਮੁੜ ਵਿਵਾਦਾਂ 'ਚ, ਫੈਸ਼ਨ ਡਿਜ਼ਾਈਨਰ ਨੇ ਲਗਾਇਆ ਛੇੜਖਾਨੀ ਦਾ ਦੋਸ਼

fashion designer filed a case against mika singh
05 July, 2016 09:43:35 PM
ਨਵੀਂ ਦਿੱਲੀ— ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ 'ਤੇ ਮੁੰਬਈ ਦੀ ਇਕ ਫੈਸ਼ਨ ਡਿਜ਼ਾਈਨਰ ਨੇ ਛੇੜਖਾਨੀ ਦਾ ਦੋਸ਼ ਲਗਾਇਆ ਹੈ। ਵਰਸੋਵਾ ਪੁਲਸ ਥਾਣੇ 'ਚ ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਮੀਕਾ ਸਿੰਘ 'ਤੇ ਆਈ. ਪੀ. ਸੀ. ਦੀ ਧਾਰਾ 354, 323 ਤੇ 504 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਫੈਸ਼ਨ ਡਿਜ਼ਾਈਨਰ ਮੀਕਾ ਦੀ ਜਾਣ-ਪਛਾਣ ਦੀ ਦੱਸੀ ਜਾ ਰਹੀ ਹੈ। ਮਹਿਲਾ ਦਾ ਦੋਸ਼ ਹੈ ਕਿ ਮੀਕਾ ਸਿੰਘ ਨੇ ਉਸ ਨਾਲ ਬਦਤਮੀਜ਼ੀ ਕੀਤੀ ਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ।

Tags: ਮੀਕਾ ਸਿੰਘ ਫੈਸ਼ਨ ਡਿਜ਼ਾਈਨਰ Mika Singh Fashion Designer