ਜਲੰਧਰ (ਬਿਊਰੋ) - ਮਰਹੂਮ ਅਦਾਕਾਰ ਦਾਰਾ ਸਿੰਘ ਦੇ ਬੇਟੇ ਵਿੰਦੂ ਦਾਰਾ ਸਿੰਘ ਹੁਣ ਆਪਣੇ ਬੇਟੇ ਫਤਿਹ ਰੰਧਾਵਾ ਨੂੰ ਬਾਲੀਵੁੱਡ 'ਚ ਲਾਂਚ ਕਰਨ ਜਾ ਰਹੇ ਹਨ। ਵਿੰਦੂ ਦਾਰਾ ਸਿੰਘ ਨੇ ਇਹ ਖੁਸ਼ੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਫਤਿਹ 2008 'ਚ ਆਈ ਹਿੰਦੀ ਫਿਲਮ 'ਦੋਸਤਾਨਾ' ਦੇ ਬਣ ਰਹੇ ਸੀਕਵਲ 'ਦੋਸਤਾਨਾ 2' ਦਾ ਹਿੱਸਾ ਹੋਣਗੇ। ਖਬਰਾਂ ਮੁਤਾਬਕ ਫਿਲਮ 'ਚ ਲੀਡ ਰੋਲ ਲਈ ਕਾਰਤਿਕ ਆਰੀਯਨ ਤੇ ਜਾਨਹਵੀ ਕਪੂਰ ਨੂੰ ਫਾਈਨਲ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ 'ਦੋਸਤਾਨਾ 2' ਫਿਲਮ ਦੇ ਨਿਰਮਾਤਾ ਕਰਨ ਜੌਹਰ ਨੂੰ ਫਿਲਮ ਦੇ ਇਕ ਹੋਰ ਕਿਰਦਾਰ ਲਈ ਨਵੇਂ ਚਿਹਰੇ ਦੀ ਲੋੜ ਸੀ ਤੇ ਉਨ੍ਹਾਂ ਨੇ ਵਿੰਦੂ ਦਾਰਾ ਸਿੰਘ ਦੇ ਬੇਟੇ ਫਤਿਹ ਰੰਧਾਵਾ ਨੂੰ ਸਾਈਨ ਕਰ ਲਿਆ ਹੈ। ਵਿੰਦੂ ਦਾਰਾ ਸਿੰਘ ਨੇ ਇਕ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਸੀ ਕਿ ਫਤਿਹ ਛੇਤੀ ਹੀ ਬਾਲੀਵੁੱਡ 'ਚ ਡੈਬਿਊ ਕਰਨਗੇ ਤੇ ਹੁਣ ਫਤਿਹ ਕਾਲੀਨ ਡੀਕੂਨਾ ਦੇ ਡਾਇਰੈਕਸ਼ਨ 'ਚ ਬਣਨ ਜਾ ਰਹੀ ਫਿਲਮ 'ਦੋਸਤਾਨਾ 2' ਦਾ ਹਿੱਸਾ ਬਣਨ ਜਾ ਰਹੇ ਹਨ।