FacebookTwitterg+Mail

ਫਤਿਹਵੀਰ ਲਈ ਅਨਮੋਲ ਗਗਨ ਮਾਨ ਨੇ ਕੀਤੀ ਅਰਦਾਸ

fatehveer fall in borewell sangrur 2 year old kid anmol gagan maan
09 June, 2019 10:05:45 AM

ਜਲੰਧਰ (ਬਿਊਰੋ) — ਸੁਨਾਮ ਲੌਂਗੋਵਾਲ ਰੋਡ 'ਤੇ ਸਥਿਤ ਪਿੰਡ ਭਗਵਾਨਪੁਰਾ 'ਚ ਵੀਰਵਾਰ ਸ਼ਾਮ 4 ਵਜੇ ਇਕ ਬੋਰਵੈੱਲ 'ਚ ਡਿੱਗੇ ਫਤਿਹਵੀਰ ਸਿੰਘ (2) ਨੂੰ ਬਚਾਉਣ ਦੇ ਸਾਰੇ ਯਤਨ ਪਿਛਲੇ ਕਈ ਘੰਟਿਆਂ ਤੋਂ ਲਗਾਤਾਰ ਪ੍ਰਸ਼ਾਸਨਿਕ ਨਿਗਰਾਨੀ 'ਚ ਲੋਕਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਜਿਥੇ ਐੱਨ. ਡੀ. ਆਰ. ਐੱਫ. ਦੀ ਟੀਮ ਇਸ ਸਬੰਧੀ ਸੁਝਾਅ ਦੇ ਰਹੀ ਹੈ, ਉੱਥੇ ਵੱਖ-ਵੱਖ ਸੰਸਥਾਵਾਂ ਅਤੇ ਪਿੰਡਾਂ ਦੇ ਲੋਕ ਇਸ ਕੰਮ 'ਚ ਸਹਿਯੋਗ ਦੇ ਰਹੇ ਹਨ। ਪਿੰਡ ਵਾਸੀ ਅਤੇ ਰੈਸਕਿਊ ਟੀਮਾਂ ਵੱਲੋਂ ਜੱਦੋ ਜਹਿਦ ਹਾਲੇ ਤੱਕ ਵੀ ਜਾਰੀ ਹੈ। ਉਥੇ ਹੀ ਸੂਬੇ ਭਰ 'ਚ ਲੋਕ ਫਤਹਿ ਨੂੰ ਬਚਾਉਣ ਲਈ ਵਾਹਿਗੁਰੂ ਅੱਗੇ ਅਰਦਾਸਾਂ ਕਰ ਰਹੇ ਹਨ। ਉੱਥੇ ਪੰਜਾਬੀ ਕਲਾਕਾਰ ਵੀ ਫਤਿਹਵੀਰ ਲਈ ਅਰਦਾਸਾਂ ਕਰ ਰਹੇ ਹਨ। ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਫਤਿਹਵੀਰ ਦੀ ਤਸਵੀਰ ਸਾਂਝੀ ਕਰਕੇ ਉਸ ਲਈ ਅਰਦਾਸ ਕੀਤੀ ਹੈ ਅਤੇ ਪਰਿਵਾਰ ਨੂੰ ਵੀ ਹੌਂਸਲਾ ਦਿੱਤਾ ਹੈ।

 
 
 
 
 
 
 
 
 
 
 
 
 
 

God Bless Him #FateyVeer, Sare Jane Dua Kariye Is Nanni Jaan Lai . Ana Aukha na Time Awe Kise v Parivar te . #Waheguruji Bhla Kario

A post shared by Anmol Gagan Maan (@anmolgaganmaanofficial) on Jun 8, 2019 at 2:52am PDT


ਫਤਿਹਵੀਰ ਨੂੰ ਬਾਹਰ ਕੱਢਣ ਲਈ ਇਕ 32 ਇੰਚ ਚੌੜਾ ਇਕ ਸਮਾਨੰਤਰ ਬੋਰਵੈੱਲ ਬਣਾਇਆ ਜਾ ਰਿਹਾ ਹੈ ਤਾਂ ਕਿ 10-15 ਫੁੱਟ ਗਹਿਰਾਈ 'ਚ ਇਕ 9 ਇੰਚੀ ਬੋਰਵੈੱਲ 'ਚ ਫਸੇ ਫਤਿਹਵੀਰ ਨੂੰ, ਦੋਨਾਂ ਬੋਰਵੈੱਲਾਂ ਦੇ 'ਚ ਸੁਰੰਗ ਪਾ ਕੇ ਕੱਢਿਆ ਜਾ ਸਕੇ। ਬੋਰਵੈੱਲ ਨੂੰ ਹੱਥਾਂ ਨਾਲ ਖੋਦਿਆ ਜਾ ਰਿਹਾ ਹੈ, ਇਕ ਆਦਮੀ ਬੋਰਵੈੱਲ ਦੇ 'ਚ ਸੱਬਲ ਦੇ ਨਾਲ ਮਿੱਟੀ ਖੋਦ ਕੇ ਬਾਲਟੀ ਰਾਹੀਂ ਉੱਪਰ ਭੇਜ ਰਿਹਾ ਹੈ। ਲਗਾਤਾਰ ਚੱਲ ਰਹੇ ਕੰਮ ਨੂੰ ਪ੍ਰਸ਼ਾਸਨ ਉਤਸ਼ਾਹਿਤ ਕਰ ਰਿਹਾ ਹੈ, ਵੱਡੀ ਗਿਣਤੀ 'ਚ ਪੁਲਸ ਬਲ ਹਾਜ਼ਰ ਹੈ, ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤੇ ਡਾਕਟਰਾਂ ਦੀ ਟੀਮ ਵੀ ਉੱਥੇ ਮੌਜੂਦ ਹੈ।


Tags: FatehveerBorewellSangrurAnmol GaganmaanPunjabi Singer

Edited By

Sunita

Sunita is News Editor at Jagbani.