FacebookTwitterg+Mail

ਆਮਿਰ ਤੋਂ ਬਾਅਦ ਹੁਣ ਇਸ ਅਭਿਨੇਤਾ ਨਾਲ ਕੰਮ ਕਰੇਗੀ ਫਾਤਿਮਾ

fatima sana shaikh
07 January, 2019 10:57:15 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਫਾਤਿਮਾ ਸ਼ੇਖ ਕਿੰਗ ਖਾਨ ਸ਼ਾਹਰੁਖ ਖਾਨ ਦੇ ਨਾਲ ਕੰਮ ਕਰਦੀ ਨਜ਼ਰ ਆ ਸਕਦੀ ਹੈ। ਫਾਤਿਮਾ ਸ਼ੇਖ ਨੇ ਆਮਿਰ ਖਾਨ ਦੇ ਨਾਲ 'ਦੰਗਲ' ਅਤੇ 'ਠੱਗਸ ਆਫ ਹਿੰਦੋਸਤਾਨ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਚਰਚਾ ਹੈ ਕਿ ਆਮਿਰ ਤੋਂ ਬਾਅਦ ਉਹ ਸ਼ਾਹਰੁਖ ਦੇ ਨਾਲ ਕੰਮ ਕਰ ਸਕਦੀ ਹੈ। ਉਸ ਨੂੰ ਅਨੁਰਾਗ ਬਸੁ ਦੀ ਆਉਣ ਵਾਲੀ ਫਿਲਮ 'ਸੈਲਿਊਟ' 'ਚ ਸਾਈਨ ਕੀਤਾ ਜਾ ਸਕਦਾ ਹੈ। ਇਸ ਫਿਲਮ 'ਚ ਸ਼ਾਹਰੁਖ ਖਾਨ ਲੀਡ ਰੋਲ 'ਚ ਹਨ। ਮੇਕਰਸ ਅਜੇ ਵੀ ਇਸ ਫਿਲਮ ਲਈ ਲੀਡ ਹੀਰੋਇਨ ਦੀ ਤਲਾਸ਼ ਕਰ ਰਹੇ ਹਨ। ਹਾਲਾਂਕਿ ਅਜੇ ਵੀ 'ਸੈਲਿਊਟ' ਲਈ ਫਾਤਿਮਾ ਦਾ ਨਾਂ ਫਾਈਨਲ ਨਹੀਂ ਹੈ ਪਰ ਮੇਕਰਸ ਫਾਤਿਮਾ ਦੀ ਹੁਣ ਤੱਕ ਦੀ ਪ੍ਰਫਾਰਮੈਂਸ ਨੂੰ ਦੇਖ ਕੇ ਕਾਫ਼ੀ ਪ੍ਰਭਾਵਿਤ ਹਨ ਅਤੇ ਇਸ ਲਈ ਫਾਤਿਮਾ ਦੇ ਸ਼ਾਹਰੁਖ ਦੇ ਆਪੋਜ਼ਿਟ ਸਾਈਨ ਕੀਤੇ ਜਾਣ ਦੇ ਚਾਂਸ ਬਣ ਰਹੇ ਹਨ।

Punjabi Bollywood Tadka
ਫਾਤਿਮਾ ਖੁਦ ਵੀ ਸ਼ਾਹਰੁਖ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ। ਇਕ ਇੰਟਰਵਿਊ 'ਚ ਫਾਤਿਮਾ ਨੇ ਕਿਹਾ ਸੀ ਕਿ ਫਿਲਮ ਜਗਤ 'ਚ ਜੇਕਰ ਉਹ ਕਿਸੇ ਐਕਟਰ ਆਲੇ-ਦੁਆਲੇ ਹੋਣ ਨਾਲ ਨਰਵਸ ਹੁੰਦੀ ਹੈ ਤਾਂ ਉਹ ਸ਼ਾਹਰੁਖ ਖਾਨ ਹਨ। 'ਸੈਲਿਊਟ' ਦੀ ਸ਼ੂਟਿੰਗ ਫਰਵਰੀ ਤੋਂ ਸ਼ੁਰੂ ਹੋਵੇਗੀ। ਇਹ ਫਿਲਮ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ ਬਾਇਓਪਿਕ ਹੋਵੇਗੀ। ਰਾਕੇਸ਼ ਸ਼ਰਮਾ ਪਹਿਲੇ ਭਾਰਤੀ ਪੁਲਾੜ ਯਾਤਰੀ ਸਨ, ਜਿਨ੍ਹਾਂ ਨੇ ਸਾਲ 1984 'ਚ ਪੁਲਾੜ 'ਚ ਕਦਮ ਰੱਖਿਆ ਸੀ।


Tags: Fatima Sana ShaikhShah Rukh KhanAamir KhanSalute

About The Author

manju bala

manju bala is content editor at Punjab Kesari