FacebookTwitterg+Mail

B'day Spl : ਫਿਲਮੀ ਦੁਨੀਆ 'ਚ ਆਉਂਦੇ ਹੀ ਫਾਤਿਮਾ ਦੀ ਇੰਝ ਬਦਲੀ ਜ਼ਿੰਦਗੀ

fatima sana shaikh
11 January, 2019 01:48:11 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਨਾਲ ਫਿਲਮ 'ਦੰਗਲ' ਨਾਲ ਫਿਲਮੀ ਦੁਨੀਆ 'ਚ ਵੱਖਰੀ ਪਛਾਣ ਬਣਾਉਣ ਵਾਲੀ ਅਦਾਕਾਰਾ ਫਾਤਿਮਾ ਸਨਾ ਸ਼ੇਖ ਅੱਜ ਆਪਣਾ 27ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 11 ਜਨਵਰੀ 1992 ਨੂੰ ਮੁੰਬਈ 'ਚ ਹੋਇਆ।

PunjabKesari

ਫਾਤਿਮਾ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ। ਫਾਤਿਮਾ ਨੇ ਸਾਲ 2016 'ਚ ਆਈ ਫਿਲਮ 'ਦੰਗਲ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।

PunjabKesari

ਇਸ ਤੋਂ ਬਾਅਦ ਹੁਣ ਫਾਤਿਮਾ ਨੇ ਫਿਲਮ 'ਠੱਗਸ ਆਫ ਹਿੰਦੂਸਤਾਨ' 'ਚ ਕੰਮ ਕੀਤਾ ਪਰ ਇਸ ਫਿਲਮ ਨੇ ਰਿਲੀਜ਼ ਹੁੰਦੇ ਹੀ ਬਾਕਸ ਆਫਿਸ 'ਤੇ ਦਮ ਤੋੜ ਦਿੱਤਾ ਪਰ ਫਾਤਿਮਾ ਆਪਣੀਆਂ ਤਸਵੀਰਾਂ ਤੇ ਅਫੇਅਰ ਨੂੰ ਲੈ ਕੇ ਸੁਰਖੀਆਂ 'ਚ ਵੀ ਰਹਿ ਚੁੱਕੀ ਹੈ।

PunjabKesari

ਫਾਤਿਮਾ ਦਾ ਨਾਂ ਸਭ ਤੋਂ ਪਹਿਲਾਂ ਉਸ ਦੇ ਆਨ-ਸਕ੍ਰੀਨ ਭਰਾ ਅਪਾਰਸ਼ਕਤੀ ਖੁਰਾਣਾ ਨਾਲ ਜੁੜਿਆ। ਕਿਹਾ ਗਿਆ ਕਿ ਫਾਤਿਮਾ ਤੇ ਅਪਾਰਸ਼ਕਤੀ 'ਚ ਅਫੇਅਰ ਚੱਲ ਰਿਹਾ ਹੈ।
PunjabKesari
ਦੱਸ ਦਈਏ ਕਿ ਪਿਛਲੇ ਦਿਨੀਂ ਹੀ ਫਾਤਿਮਾ ਤੇ ਅਪਾਰਸ਼ਕਤੀ ਨੂੰ ਇਕ ਕੌਫੀ ਸ਼ੌਪ 'ਚ ਇਕੱਠੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਦੋਵਾਂ ਦੇ ਅਫੇਅਰ ਦੀਆਂ ਖਬਰਾਂ ਚਰਚਾ 'ਚ ਆਉਣ ਲੱਗੀਆਂ ਪਰ ਫਾਤਿਮਾ ਨੇ ਇਨ੍ਹਾਂ ਅਫੇਅਰ ਦੀਆਂ ਖਬਰਾਂ ਨੂੰ ਸਿਰੇ ਤੋਂ ਨਕਾਰਿਆ ਹੈ।

PunjabKesari

ਅਪਾਰਸ਼ਕਤੀ ਨੇ ਫਿਲਮ 'ਦੰਗਲ' 'ਚ ਫਾਤਿਮਾ ਉਰਫ ਗੀਤਾ ਫੋਗਾਟ ਦੇ ਭਰਾ ਦਾ ਕਿਰਦਾਰ ਨਿਭਾਇਆ ਸੀ। ਇੰਨ੍ਹਾਂ ਹੀ ਨਹੀਂ ਸਗੋਂ ਫਾਤਿਮਾ ਸਨਾ ਸ਼ੇਖ ਦਾ ਨਾਂ ਬਾਲੀਵੁੱਡ ਦੇ ਖਾਨ ਆਮਿਰ ਖਾਨ ਨਾਲ ਵੀ ਜੁੜ ਚੁੱਕਾ ਹੈ।

PunjabKesari

ਫਾਤਿਮਾ ਤੇ ਆਮਿਰ ਖਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਤਸਵੀਰਾਂ ਵਾਇਰਲ ਹੋਈਆਂ ਸਨ, ਜਿਸ ਤੋਂ ਬਾਅਦ ਮੀਡੀਆ 'ਚ ਇਹ ਵੀ ਖਬਰਾਂ ਆਉਣ ਲੱਗੀਆਂ ਕਿ ਫਾਤਿਮਾ ਤੇ ਆਮਿਰ ਖਾਨ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।

PunjabKesari

ਅਫਵਾਹਾਂ ਤਾਂ ਇਹ ਵੀ ਸਨ ਕਿ ਆਮਿਰ ਖਾਨ ਆਪਣੀ ਪਤਨੀ ਕਿਰਨ ਰਾਓ ਨੂੰ ਤਲਾਕ ਦੇ ਕੇ ਫਾਤਿਮਾ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ, ਜੋ ਕਿ ਕਾਫੀ ਹੈਰਾਨੀਜਨਕ ਸੀ ਪਰ ਫਾਤਿਮਾ ਨੇ ਮੀਡੀਆ ਸਾਹਮਣੇ ਆ ਕੇ ਇਨ੍ਹਾਂ ਖਬਰਾਂ ਬੇਬੁਨਿਆਦ ਦੱਸਿਆ।

PunjabKesari

PunjabKesari

PunjabKesari


Tags: Fatima Sana Shaikh Happy Birthday Dangal Bittoo Boss Aparshakti Khurana Aamir Khan

Edited By

Sunita

Sunita is News Editor at Jagbani.