FacebookTwitterg+Mail

'ਦਿਲਬਰ' ਗੀਤ 'ਤੇ ਸ਼ਾਨਦਾਰ ਪਰਫਾਰਮ ਕਰਦੀਆਂ ਨਜ਼ਰ ਆਈਆਂ ਫਾਤਿਮਾ-ਸਾਨਿਆ (ਵੀਡੀਓ)

fatima sana shaikh
04 August, 2018 05:52:06 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਫਾਤਿਮਾ ਸਨਾ ਸ਼ੇਖ ਅਤੇ ਸਾਨਿਆ ਮਲਹੋਤਰਾ ਨੇ ਆਪਣਾ ਡੈਬਿਊ ਇਕੱਠੇ ਫਿਲਮ 'ਦੰਗਲ' ਨਾਲ ਕੀਤਾ ਸੀ। ਫਿਲਮ 'ਚ ਦੋਹਾਂ ਨੇ ਭੈਣਾਂ ਦਾ ਕਿਰਦਾਰ ਨਿਭਾਇਆ ਸੀ ਪਰ ਅੱਜ ਵੀ ਇਨ੍ਹਾਂ ਦੋਹਾਂ ਵਿਚਕਾਰ ਦੋਸਤੀ ਬਰਕਰਾਰ ਹੈ। ਹਾਲਾਂਕਿ ਅਜੇ ਇਹ ਦੋਵੇਂ ਅਭਿਨੇਤਰੀਆਂ ਆਪਣੀ ਫਿਲਮ 'ਚ ਬਿਜ਼ੀ ਹਨ ਪਰ ਆਪਸ 'ਚ ਇਹ ਦੋਵੇਂ ਸਮੇਂ-ਸਮੇਂ 'ਤੇ ਮਿਲਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਇਕ ਵੀਡੀਓ 'ਚ ਸਾਨਿਆ ਤੇ ਫਾਤਿਮਾ, ਸ਼ਾਜੇਬ ਸ਼ੇਖ ਦੀ ਕੋਰਿਓਗ੍ਰਾਫੀ 'ਤੇ ਕਦਮ ਮਿਲਾਉਂਦੀਆਂ ਨਜ਼ਰ ਆਈ।

ਇਸ ਵੀਡੀਓ 'ਚ ਦੋਵੇਂ 'ਸੱਤਯਮੇਵ ਜਯਤੇ' ਦੇ ਸੁਪਰਹਿੱਟ ਟਰੈਕ 'ਦਿਲਬਰ' 'ਤੇ ਡਾਂਸ ਕਰਦੀ ਨਜ਼ਰ ਆ ਰਹੀਆਂ ਹਨ। ਉੱਥੇ ਹੀ ਵੀਡੀਓ 'ਚ ਦੋਹਾਂ ਦੇ ਜ਼ਬਰਦਸਤ ਡਾਂਸ ਮੂਵਜ਼ ਦੇਖਣ ਨੂੰ ਮਿਲ ਰਹੇ ਹਨ। ਸਾਨਿਆ ਤੋਂ ਇਲਾਵਾ ਫਾਤਿਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ, ਜਿਸ 'ਚ ਦੋਵੇਂ ਇਕ ਦੂਜੇ ਨਾਲ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ। ਦੋਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ।

 


Tags: Fatima Sana Shaikh Sanya Malhotra Dance Dilbar Satyameva Jayate Bollywood Actress

Edited By

Kapil Kumar

Kapil Kumar is News Editor at Jagbani.