FacebookTwitterg+Mail

'ਠਗਸ ਆਫ...' 'ਚ ਬਹਾਦਰ 'ਜ਼ਾਫੀਰਾ' ਦਾ ਕਿਰਦਾਰ ਨਿਭਾਵੇਗੀ ਫਾਤਿਮਾ ਸਨਾ ਸ਼ੇਖ

fatima sana shaikh
19 September, 2018 02:00:35 PM

ਮੁੰਬਈ (ਬਿਊਰੋ)— ਯਸ਼ਰਾਜ ਫਿਲਮਸ ਦੀ 'ਠਗਸ ਆਫ ਹਿੰਦੋਸਤਾਨ' ਬਾਲੀਵੁੱਡ ਦੀ ਸਭ ਤੋਂ ਵੱਡੀ ਰਿਲੀਜ਼ 'ਚੋਂ ਇਕ ਹੋਵੇਗੀ। ਪਹਿਲੀ ਵਾਰ ਭਾਰਤੀ ਸਿਨੇਮਾ ਦੇ ਦੋ ਵੱਡੇ ਦਿਗੱਜ ਅਭਿਨੇਤਾ ਅਮਿਤਾਭ ਬੱਚਨ ਅਤੇ ਆਮਿਰ ਖਾਨ ਇਸ ਫਿਲਮ ਰਾਹੀਂ ਇਕੱਠੇ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣਗੇ। ਫਿਲਮ ਦੀ ਮਾਰਕਟਿੰਗ ਰਣਨੀਤੀ ਨੂੰ ਧਿਆਨ 'ਚ ਰੱਖਦੇ ਹੋਏ ਇਸ ਮੇਗਾ ਐਕਸ਼ਨ ਫਿਲਮ 'ਚ ਹਰ ਰੋਜ਼ ਇਕ ਕਿਰਦਾਰ ਦਾ ਪੋਸਟਰ ਰਿਲੀਜ਼ ਕੀਤਾ ਜਾਵੇਗਾ। ਯਸ਼ਰਾਜ ਫਿਲਮਸ ਨੇ ਫਾਤਿਮਾ ਸਨਾ ਸ਼ੇਖ 'ਤੇ ਅਧਾਰਤ ਫਿਲਮ ਦਾ ਦੂਜਾ ਮੋਸ਼ਨ ਪੋਸਟਰ ਰਿਲੀਜ਼ ਅੱਜ ਰਿਲੀਜ਼ ਕਰ ਦਿੱਤਾ ਹੈ।

ਫਿਲਮ 'ਚ ਫਾਤਿਮਾ 'ਜ਼ਾਫੀਰਾ' ਨਾਂ ਦੇ ਕਿਰਦਾਰ 'ਚ ਹੈ। ਜ਼ਾਫੀਰਾ ਉਤਸ਼ਾਹੀ ਤੇ ਬਹਾਦਰ ਹੈ। ਉਹ ਇਕ ਬੇਹੱਦ ਪ੍ਰਭਾਵਸ਼ਾਲੀ ਸੈਨਾਨੀ ਹੈ ਅਤੇ ਤੀਰ-ਕਮਾਨ ਨਾਲ ਮੁਕਾਬਲਾ ਕਰਨ 'ਚ ਮਾਹਿਰ ਹੈ। ਫਾਤਿਮਾ ਸਨਾ ਸ਼ੇਖ ਸਾਲ ਦੀ ਸਭ ਤੋਂ ਜ਼ਬਰਦਸਤ ਫਿਲਮ 'ਠਗਸ ਆਫ ਹਿੰਦੋਸਤਾਨ' 'ਚ ਆਪਣੇ ਕਿਰਦਾਰ ਜ਼ਾਫੀਰਾ ਨਾਲ ਫਿਲਮ 'ਚ ਤਾਕਤ ਦਾ ਪ੍ਰਦਰਸ਼ਨ ਕਰੇਗੀ। ਫਿਲਮ ਵੱਡੀ ਸਕ੍ਰੀਨ 'ਤੇ ਦਿਲਚਸਪ ਅਤੇ ਜ਼ਬਰਦਸਤ ਸਿਨੇਮਾ ਦੇ ਅਨੁਭਵ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਫਿਲਮ 'ਚ ਫਾਤਿਮਾ ਸਨਾ ਸ਼ੇਖ ਤੋਂ ਇਲਾਵਾ ਅਮਿਤਾਭ ਬੱਚਨ, ਆਮਿਰ ਖਾਨ ਅਤੇ ਕੈਟਰੀਨਾ ਕੈਫ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਵਿਜੈ ਕ੍ਰਿਸ਼ਣਾ ਆਚਾਰਿਆ ਨਿਰਦੇਸ਼ਿਤ ਫਿਲਮ ਦੀਵਾਲੀ ਮੌਕੇ 8 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Fatima Sana Shaikh Amitabh Bachchan Aamir Khan Thugs of Hindostan Motion Poster Bollywood Actor

Edited By

Kapil Kumar

Kapil Kumar is News Editor at Jagbani.