FacebookTwitterg+Mail

B'day Spl : 25 ਸਾਲ ਦੀ ਹੋਈ ਆਮਿਰ ਦੀ ਆਨਸਕ੍ਰੀਨ ਬੇਟੀ, 'ਦੰਗਲ' ਸਟਾਈਲ 'ਚ ਇਸ ਤਰ੍ਹਾਂ ਮਨਾਇਆ ਜਨਮਦਿਨ

    1/5
11 January, 2017 04:37:05 PM
ਮੁੰਬਈ— ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਹਾਲੀਆ 'ਚ ਰਿਲੀਜ਼ ਹੋਈ ਫਿਲਮ 'ਦੰਗਲ' ਨੇ ਬਾਕਸ ਆਫਿਸ 'ਤੇ ਕਾਫੀ ਤਹਿਲਕਾ ਮਚਾਇਆ ਹੋਇਆ ਹੈ। 'ਦੰਗਲ' ਫਿਲਮ 'ਚ ਗੀਤਾ ਫੋਗਾਟ ਦਾ ਕਿਰਦਾਰ ਨਿਭਾਅ ਚੁੱਕੀ ਅਭਿਨੇਤਰੀ ਫਾਤਿਮਾ ਸਨਾ ਸ਼ੇਖ ਅੱਜ ਆਪਣਾ 25 ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 11 ਜਨਵਰੀ 1992 ਨੂੰ ਹੈਦਰਾਬਾਦ 'ਚ ਹੋਇਆ ਸੀ। ਫਾਤਿਮਾ ਦੀ ਆਨਸਕ੍ਰੀਨ ਭੈਣ ਸਾਨਯਾ ਮਲਹੋਤਰਾ ਨੇ 'ਦੰਗਲ ਸਟਾਈਲ' 'ਚ ਉਸ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਹੈ।ਰਾਤ 12 ਸਾਨਯਾ 'ਦੰਗਲ ਥੀਮ ਕੇਕ' ਲੈ ਕੇ ਉਸ ਦੇ ਘਰ ਪਹੁੰਚੀ। ਇਸ ਤੋਂ ਬਾਅਦ ਫਾਤਿਮਾ ਨੇ ਇਹ ਕੇਕ ਕੱਟ ਕੇ ਆਪਣਾ ਜਨਮਦਿਨ ਮਨਾਇਆ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਫਾਤਿਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਪੋਸਟ ਕੀਤੀਆਂ ਹਨ, ਜਿਸ 'ਚ ਫਾਤਿਮਾ ਅਤੇ ਸਾਨਯਾ ਜਨਮਦਿਨ ਸੈਲੀਬ੍ਰੇਟ ਕਰਦੀਆਂ ਨਜ਼ਰ ਆ ਰਹੀਆਂ ਹਨ।
ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ ਫਾਤਿਮਾ...
'ਦੰਗਲ ਗਰਲ' ਫਾਤਿਮਾ ਕਈ ਬਾਲੀਵੁੱਡ ਅਤੇ ਦੱਖਣੀ ਭਾਰਤ ਦੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਸ਼ਾਹਰੁਖ ਖਾਨ ਅਤੇ ਜੂਹੀ ਚਾਵਲਾ ਸਟਾਰਰ 'ਵਨ ਟੂ ਕਾ ਫੋਰ', 'ਤਹਾਨ', 'ਬਿੱਟੂ ਬੌਸ', 'ਆਕਾਸ਼ਵਾਣੀ' ਲਰਗੀਆਂ ਫਿਲਮਾਂ ਦੇ ਨਾਲ-ਨਾਲ ਟੀ. ਵੀ. ਸ਼ੋਅ 'ਅਗਲੇ ਜਨਮ ਮੋਹੇ ਬਿਟਿਆ ਹੀ ਕੀਜੋ' 'ਚ ਵੀ ਨਜ਼ਰ ਆ ਚੁੱਕੀ ਹੈ। ਐਕਟਿੰਗ ਅਤੇ ਡਾਂਸਰ ਤੋਂ ਇਲਾਵਾ ਫਾਤਿਮਾ ਦਾ ਸ਼ੌਕ ਫੋਟੋਗ੍ਰਾਫੀ 'ਚ ਵੀ ਸੀ।
'ਚਾਚੀ 420' 'ਚ ਕਮਲ ਹਾਸਨ ਦੀ ਬੇਟੀ ਬਣੀ ਸੀ ਫਾਤਿਮਾ...
ਅਭਿਨੇਤਰੀ ਤੱਬੂ ਅਤੇ ਕਮਲ ਹਾਸਨ ਦੀ ਫਿਲਮ 'ਚਾਚੀ 420' ਨੂੰ ਕੌਣ ਭੁੱਲ ਸਕਦਾ ਹੈ। ਇਸ ਫਿਲਮ 'ਚ ਤੱਬੂ ਅਤੇ ਕਮਲ ਹਾਸਨ ਦੇ ਪਿਆਰ ਅਤੇ ਨੋਕ-ਝੋਕ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
'ਦੰਗਲ' ਲਈ 21000 ਲੜਕੀਆਂ ਨੇ ਦਿੱਤੇ ਸੀ ਐਡੀਸ਼ਨ...
'ਦੰਗਲ' 'ਚ ਆਮਿਰ ਖਾਨ ਦੀ ਬੇਟੀਆਂ ਦਾ ਕਿਰਦਾਰ ਨਿਭਾਉਣ ਲਈ 21000 ਹਜਾਰ ਲੜਕੀਆਂ ਨੇ ਐਡੀਸ਼ਨ ਦਿੱਤੇ ਸਨ। ਐਡੀਸ਼ਨ ਤੋਂ ਬਾਅਦ ਨਿਰਦੇਸ਼ਕ ਨਿਤੇਸ਼ ਤਿਵਾਰੀ ਨੇ ਫਾਤਿਮਾ ਸਨਾ ਸ਼ੇਖ ਅਤੇ ਸਾਨਯਾ ਮਲਹੋਤਰਾ ਨੂੰ ਆਮਿਰ ਦੀਆਂ ਬੇਟੀਆਂ ਦੇ ਰੂਪ 'ਚ ਸਿਲੇਕਟ ਕੀਤਾ ਸੀ। 'ਦੰਗਲ' 'ਚ ਆਮਿਰ ਖਾਨ ਨੇ ਹਰਿਆਣਾ ਦੇ ਪਹਿਲਵਾਨ ਮਹਾਵੀਰ ਸਿੰਘ ਫੋਗਾਟ ਦਾ ਕਿਰਦਾਰ ਨਿਭਾਇਆ ਹੈ,ਜੋ ਘਰ 'ਚ ਆਖੜਾ ਬਣਾ ਕੇ ਆਪਣੀਆਂ ਬੇਟੀਆਂ ਗੀਤਾ ਅਤੇ ਬਬਿਤਾ ਕੁਮਾਰੀ ਨੂੰ ਟ੍ਰੇਨਿੰਗ ਦਿੰਦਾ ਹੈ।
ਜਦੋਂ ਫਾਤਿਮਾ ਨੂੰ ਆਇਆ ਰੇਸਲਰ ਰੋਲ ਲਈ ਫੋਨ...
ਫਾਤਿਮਾ ਨੇ ਦੱਸਿਆ ਹੈ ਕਿ, ''ਮੈਂ ਕਾਫੀ ਸਰਪ੍ਰਾਇਜ਼ ਹੋਈ ਸੀ, ਜਦੋਂ ਮੈਨੂੰ ਇਸ ਰੋਲ ਲਈ ਕਾਸਟਿੰਗ ਏਜੰਟ ਦਾ ਫੋਨ ਆਇਆ ਸੀ। ਪਹਿਲਾਂ ਮੈਨੂੰ ਮੁਕੇਸ਼ ਛਾਬਰਾ ਦੇ ਕਾਸਟਿੰਗ ਏਜੰਟ ਦਾ ਫੋਨ ਆਇਆ ਸੀ ਅਤੇ ਉਨ੍ਹਾਂ ਨੇ ਮੈਨੂੰ ਆਫਿਸ ਆ ਕੇ ਗੀਤਾ ਫੋਗਾਟ ਦੇ ਕਿਰਦਾਰ ਲਈ ਐਡੀਸ਼ਨ ਦੇਣ ਲਈ ਕਿਹਾ ਸੀ। ਸੱਚ ਦੱਸਾਂ ਤਾਂ ਮੈਨੂੰ ਉਸ ਸਮੇਂ ਪਤਾ ਨਹੀਂ ਸੀ ਕਿ ਗੀਤਾ ਫੋਗਾਟ ਕੌਣ ਹੈ। ਇਸ ਲਈ ਸਭ ਤੋਂ ਪਹਿਲਾਂ ਮੈਂ ਗੂਗਲ 'ਤੇ ਗੀਤਾ ਫੋਗਾਟ ਨੂੰ ਸਰਚ ਕੀਤਾ। ਉਸ ਦੀ ਬੈਕਗ੍ਰਾਉਂਡ ਅਤੇ ਪਸਨੈਲਿਟੀ ਨੂੰ ਦੇਖਣ ਤੋਂ ਬਾਅਦ ਮੈਨੂੰ ਲੱਗਾ ਕਿ ਇਹ ਕਿਰਦਾਰ ਮੇਰੇ 'ਤੇ ਬਿਲਕੁਲ ਸੂਟ ਨਹੀਂ ਕਰੇਗਾ। ਫਿਰ ਮਹੀਨੇ ਬਾਅਦ ਮੈਨੂੰ ਫੋਨ ਆਇਆ ਕਿ ਮੈਨੂੰ ਕਿਰਦਾਰ ਲਈ ਸ਼ਾਰਟ ਲਿਸਟ ਕੀਤਾ ਗਿਆ ਹੈ।''
ਵੱਖਰੇ ਅੰਦਾਜ਼ 'ਚ ਨਜ਼ਰ ਆਈ ਫਾਤਿਮਾ...
ਕਾਮਨਵੈਲਥ ਖੇਡਾਂ 'ਚ ਗੋਲਡ ਮੈਡਲ ਜਿੱਤਣ ਵਾਲੀ ਗੀਤਾ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ 'ਚ ਰੇਸਲਰ ਦੀ ਭੂਮਿਕਾ ਨਿਭਾਉਣ ਲਈ ਫਾਤਿਮਾ ਨੇ ਸਖਤ ਮਿਹਨਤ ਕੀਤੀ ਹੈ।

Tags: ਫਾਤਿਮਾ ਸਨਾ ਸ਼ੇਖਜਨਮਦਿਨਦੰਗਲ ਸਟਾਈਲFatima Sana Shaikh birthdaydangal styles