FacebookTwitterg+Mail

'ਫੌਜੀ' ਬਣ 'ਦਿ ਲੈਂਡਰਸ' ਨੇ ਕੀਤੀ ਧਮਾਕੇਦਾਰ ਵਾਪਸੀ (ਵੀਡੀਓ)

fauji the landers
15 March, 2018 02:21:54 PM

ਜਲੰਧਰ (ਬਿਊਰੋ)— ਆਪਣੇ ਗੀਤਾਂ ਨਾਲ ਪੰਜਾਬੀਆਂ ਨੂੰ ਐਂਟਰਟੇਨ ਕਰਨ ਵਾਲੇ 'ਦਿ ਲੈਂਡਰਸ' ਯਾਨੀ ਕਿ ਸੁੱਖ ਖਰੌਦ, ਡੈਵੀ ਸਿੰਘ ਤੇ ਗੁਰੀ ਸਿੰਘ ਨੇ ਮੁੜ ਆਪਣੇ ਮਜ਼ੇਦਾਰ ਗੀਤ 'ਫੌਜੀ' ਨਾਲ ਵਾਪਸੀ ਕੀਤੀ ਹੈ। ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ—
ਦਿਲ ਦਾ ਬਣਾ ਲੈ ਮੈਨੂੰ ਫੌਜੀ,
ਮੈਂ ਬਾਰਡਰ 'ਤੇ ਡਟਿਆ ਰਹੂੰ।

ਪਹਿਲਾਂ ਵਰਗੇ ਗੀਤਾਂ ਵਾਂਗ 'ਫੌਜੀ' ਗੀਤ 'ਚ ਵੀ 'ਦਿ ਲੈਂਡਰਸ' ਦੀ ਮਸਤੀ ਦੇਖਣ ਵਾਲੀ ਹੈ। ਗੀਤ ਐਂਟਰਟੇਨ ਕਰਨ ਦੇ ਨਾਲ-ਨਾਲ ਕਾਫੀ ਖੂਬਸੂਰਤੀ ਨਾਲ ਗਾਇਆ ਵੀ ਗਿਆ ਹੈ। ਗੀਤ ਦੇ ਬੋਲ ਰੱਬ ਸੁੱਖ ਰੱਖੇ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਵੈਸਟਰਨ ਪੇਂਡੂਜ਼ ਨੇ ਦਿੱਤਾ ਹੈ।

'ਫੌਜੀ' ਗੀਤ ਦਾ ਕੰਸੈਪਟ, ਡਾਇਰੈਕਸ਼ਨ ਤੇ ਵੀਡੀਓ ਨਵਜੀਤ ਬੁੱਟਰ ਦੀ ਹੈ, ਜਿਹੜੀ ਸਪੀਡ ਰਿਕਾਰਡਸ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਕੀਤੀ ਗਈ ਹੈ। ਗੀਤ ਨੂੰ ਖਬਰ ਲਿਖੇ ਜਾਣ ਤਕ 17 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।


Tags: Fauji The Landers Western Penduz Speed Records

Edited By

Rahul Singh

Rahul Singh is News Editor at Jagbani.