FacebookTwitterg+Mail

B'Day: ਐਕਟਰ ਨਹੀਂ ਏਰੋਨੋਟਿਕਲ ਇੰਜੀਨੀਅਰ ਬਣਨਾ ਚਾਹੁੰਦੇ ਸਨ ਫਵਾਦ ਖਾਨ

fawad khan birthday
29 November, 2019 12:54:04 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਬਹੁਤ ਘੱਟ ਸਮੇਂ 'ਚ ਸਾਰਿਆਂ ਦੇ ਦਿਲਾਂ 'ਚ ਜਗ੍ਹਾ ਬਣਾ ਲੈਣ ਵਾਲੇ ਪਾਕਿਸਤਾਨੀ ਐਕਟਰ ਫਵਾਦ ਖਾਨ ਦੀਆਂ ਫਿਲਮਾਂ ਚਾਹੇ ਜ਼ਿਆਦਾ ਕਮਾਲ ਨਾ ਦਿਖਾ ਸਕੀਆਂ ਪਰ ਉਨ੍ਹੀਂ ਦੀ ਫੀਮੇਲ ਫੈਨ ਫਲਾਇੰਗ ਕਾਫੀ ਜ਼ਬਰਦਸਤ ਹੈ। ਇਕ ਸਮਾਂ ਅਜਿਹਾ ਵੀ ਸੀ ਜਦੋਂ ਉਹ ਅਭਿਨੇਤਾ ਨਹੀਂ ਬਣਨਾ ਚਾਹੁੰਦੇ ਸਨ। ਉਨ੍ਹਾਂ ਦਾ ਸੁਪਨਾ ਏਰੋਨੋਟਿਕਲ ਇੰਜੀਨੀਅਰ ਬਣਨ ਦਾ ਸੀ। ਅੱਜ ਉਹ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਆਓ ਜਾਣਦੇ ਹਾਂ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ।
Punjabi Bollywood Tadka
ਫਵਾਦ ਖਾਨ ਨੇ ਫਿਲਮ 'ਖੂਬਸੂਰਤ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਫਵਾਦ ਨੇ 'ਮੋਸਟ ਬਿਊਟੀਫੁਲ ਮੈਨ' ਦਾ ਖਿਤਾਬ ਵੀ ਆਪਣੇ ਨਾਮ ਕੀਤਾ ਸੀ। ਖਾਸ ਗੱਲ ਇਹ ਰਹੀ ਕਿ ਉਹ ਜਦੋਂ ਤੱਕ ਬਾਲੀਵੁੱਡ 'ਚ ਸਨ, ਉਦੋ ਤੱਕ ਸਾਰਿਆਂ ਦੇ ਪਸੰਦੀਦਾਰ ਰਹੇ। ਸਟਾਰਸ ਦੇ ਨਾਲ-ਨਾਲ ਉਨ੍ਹਾਂ ਦੀ ਫੈਮਿਲੀ ਨਾਲ ਵੀ ਫਵਾਦ ਦੇ ਰਿਸ਼ਤੇ ਬਹੁਤ ਚੰਗੇ ਹਨ। ਇੱਥੋਂ ਤੱਕ ਕਿ ਕਰਨ ਜੌਹਰ ਤਾਂ ਉਨ੍ਹਾਂ ਨੂੰ ਧਰਮਾ ਪ੍ਰੋਡਕਸ਼ਨ ਦਾ ਅਹਿਮ ਹਿੱਸਾ ਮੰਨ ਚੁੱਕੇ ਸਨ।
Punjabi Bollywood Tadka
ਦੱਸ ਦੇਈਏ ਕਿ ਫਵਾਦ ਖਾਨ ਦੇ ਕਈ ਸੀਰੀਅਲ ਭਾਰਤ 'ਚ ਦਿਖਾਏ ਜਾ ਚੁੱਕੇ ਹਨ। 'ਜ਼ਿੰਦਗੀ ਗੁਲਜਾਰ ਹੈ' ਅਤੇ 'ਹਮਸਫਰ' ਸੀਰੀਅਲ ਦੇ ਲੋਕ ਦੀਵਾਨੇ ਹੋ ਗਏ ਸੀ। ਭਾਰਤ ਦੇ ਹਰ ਘਰ 'ਚ ਉਨ੍ਹਾਂ ਦਾ ਇਕ ਫੈਨ ਤਾਂ ਜ਼ਰੂਰ ਹੈ।
Punjabi Bollywood Tadka
ਫਵਾਦ ਖਾਨ ਸਿਰਫ ਗੁਡਲੁਕਿੰਗ ਹੀ ਨਹੀਂ ਹੈ, ਉਹ ਹੂਬਹੂ ਰਾਜਕੁਮਾਰ ਦੀ ਤਰ੍ਹਾਂ ਲੱਗਦੇ ਹਨ। ਇਸੇ ਕਾਰਨ ਉਹ ਬਾਲੀਵੁੱਡ 'ਚ ਆਏ ਅਤੇ ਜਲਦ ਆਪਣੀ ਪਛਾਣ ਬਣਾਉਣ 'ਚ ਸਫਲ ਰਹੇ। ਫਵਾਦ ਅਕਸਰ ਆਪਣੀ ਪਤਨੀ ਅਤੇ ਬੱਚਿਆਂ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।
Punjabi Bollywood Tadka

Punjabi Bollywood Tadka


Tags: Fawad KhanHappy BirthdayKhoobsuratKapoor SonsHumsafarZindagi Gulzar Hai

About The Author

manju bala

manju bala is content editor at Punjab Kesari