FacebookTwitterg+Mail

ਨਾਨਾ ਪਾਟੇਕਰ ਤੋਂ ਬਾਅਦ ਕੈਲਾਸ਼ ਖੇਰ 'ਤੇ ਲੱਗੇ ਜਿਨਸੀ ਸੋਸ਼ਣ ਦੇ ਗੰਭੀਰ ਇਲਜ਼ਾਮ

female journalist accuses kailash kher of sexual harassment
08 October, 2018 09:34:31 AM

ਮੁੰਬਈ(ਬਿਊਰੋ)— ਇਕ ਸਮਾਂ ਸੀ ਜਦੋਂ #Me Too ਮੁਹਿੰਮ ਸਿਰਫ ਹਾਲੀਵੁੱਡ ਤੇ ਬਾਲੀਵੁੱਡ ਤੱਕ ਸੀਮਤ ਸੀ ਪਰ ਹੁਣ ਹਰ ਖੇਤਰ ਤੋਂ ਔਰਤਾਂ ਸਾਹਮਣੇ ਆ ਰਹੀਆਂ ਹਨ। ਇਸੇ ਕੜੀ 'ਚ ਹੁਣ ਇਕ ਪੱਤਰਕਾਰ ਸਾਹਮਣੇ ਆਈ ਹੈ, ਜਿਸ ਨੇ ਗਾਇਕ ਕੈਲਾਸ਼ ਖੇਰ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਾਇਆ ਹੈ। ਜਰਨਲਿਸਟ ਨੇ ਕੈਲਾਸ਼ ਖੇਰ ਦੇ ਟਵਿਟਰ ਦੇ ਜ਼ਰੀਏ ਉਸ 'ਤੇ ਇਲਜ਼ਾਮ ਲਾਇਆ ਹੈ। ਉਸ ਨੇ ਸਿਰਫ ਕੈਲਾਸ਼ ਖੇਰ 'ਤੇ ਹੀ ਨਹੀਂ, ਸਗੋਂ ਮਾਡਲ ਟਰਨਡ ਅਦਾਕਾਰ ਜੁਲਫੀ ਸਈਦ 'ਤੇ ਵੀ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਹਨ। ਨਤਾਸ਼ਾ ਨਾਂ ਦੀ ਮਹਿਲਾ ਨੇ ਇਕ ਤੋਂ ਬਾਅਦ ਇਕ 15 ਟਵੀਟ ਕਰਦਿਆਂ ਆਪਣੇ ਨਾਲ ਵਾਪਰੀ ਘਟਨਾ ਬਾਰੇ ਦੱਸਿਆ ਹੈ।

 

ਉਸ ਨੇ ਦੱਸਿਆ ਕਿ ਇਕ ਸਟੋਰੀ ਦੇ ਸਬੰਧ 'ਚ ਉਹ ਆਪਣੇ ਇਕ ਸਾਥੀ ਪੱਤਰਕਾਰ ਨਾਲ ਕੈਲਾਸ਼ ਖੇਰ ਦੇ ਘਰ ਗਈ ਸੀ। ਉਸ ਨੂੰ ਸਟੋਰੀ ਲਈ ਕੈਲਾਸ਼ ਦੀਆਂ ਤਸਵੀਰਾਂ ਲੈਣ ਲਈ ਕਿਹਾ ਗਿਆ ਸੀ। ਇਸੇ ਦੌਰਾਨ ਕੈਲਾਸ਼ ਨੇ ਗਲਤ ਤਰੀਕੇ ਨਾਲ ਉਸ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਸੀ। ਇਸ ਬਾਰੇ ਉਸ ਨੇ ਆਪਣੀ ਸਾਥੀ ਪੱਤਰਕਾਰ ਨਾਲ ਗੱਲ ਕੀਤੀ ਤੇ ਇਸ ਬਾਰੇ ਸ਼ਿਕਾਇਤ ਕਰਨ ਲਈ ਕਿਹਾ ਪਰ ਆਪਣੇ ਅੱਖੀਂ ਸਭ ਵੇਖਣ ਦੇ ਬਾਵਜੂਦ ਉਸ ਨੂੰ ਕਿਹਾ ਗਿਆ ਕਿ ਜੇ ਉਸ ਨੇ ਸ਼ਿਕਾਇਤ ਕੀਤੀ ਤਾਂ ਕੋਈ ਵੀ ਉਸ ਦੀ ਸਟੋਰੀ ਨਹੀਂ ਪ੍ਰਕਾਸ਼ਿਤ ਨਹੀਂ ਕਰੇਗਾ। ਇਸ ਲਈ ਉਹ ਚੁੱਪ ਰਹੀ।

 

ਦੱਸ ਦੇਈਏ ਕਿ ਕੈਲਾਸ਼ ਖੇਰ ਤੋਂ ਇਲਾਵਾ ਉਸ ਨੇ ਜੁਲਪੀ ਸਈਦ 'ਤੇ ਵੀ ਗੰਭੀਰ ਇਲਜ਼ਾਮ ਲਾਏ ਹਨ। ਉਸ ਨੇ ਖੁਲਾਸਾ ਕੀਤਾ ਕਿ ਇਕ ਪ੍ਰੋਗਰਾਮ ਦੌਰਾਨ ਸ਼ਿਪ ਟੂਰ 'ਤੇ ਹੋਟਲ ਦੇ ਕਮਰੇ 'ਚ ਜੁਲਪੀ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇੱਥੋਂ ਤੱਕ ਕਿ ਜੁਲਪੀ ਨੇ ਉਸ ਨੂੰ ਜ਼ਬਰਦਸਤੀ ਕਿੱਸ ਕੀਤਾ ਤੇ ਕਮਰੇ ਅੰਦਰ ਬੰਦ ਕਰ ਦਿੱਤਾ ਪਰ ਇਸ ਦਾ ਸਖਤ ਵਿਰੋਧ ਕਰਨ ਦੇ ਬਾਵਜੂਦ ਉਸ ਦੀ ਕਿਸੇ ਨੇ ਨਾ ਸੁਣੀ।

 


Tags: Female Journalist Kailash Kher Sexual Harassment Tanushree Dutta Nana Patekar Twitter Natasha Hemrajani

Edited By

Sunita

Sunita is News Editor at Jagbani.