ਜਲੰਧਰ(ਬਿਊਰੋ)— ਬਾਲੀਵੁੱਡ 'ਚ ਐਵਾਰਡ ਫੰਕਸ਼ਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਵਾਰ 2019 ਦੇ 'ਫੇਮਿਨਾ ਬਿਊਟੀ ਐਵਾਰਡ' 'ਚ ਫਿਲਮੀ ਸਿਤਾਰੀਆਂ ਨੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ। ਇਸ ਐਵਾਰਡ ਨਾਈਟ 'ਚ ਦੀਪਿਕਾ ਪਾਦੂਕੋਣ ਆਪਣੇ ਪਤੀ ਰਣਵੀਰ ਸਿੰਘ ਨਾਲ ਨਜ਼ਰ ਆਈ ਅਤੇ ਉੱਥੇ ਹੀ ਦੂਜੇ ਪਾਸੇ 'ਉੜੀ' ਫੇਮ ਐਕਟਰ ਵਿੱਕੀ ਕੌਸ਼ਲ ਬਿਲਕੁੱਲ ਡੈਪਰ ਲੁੱਕ 'ਚ ਨਜ਼ਰ ਆਏ। ਸਿਤਾਰਿਆਂ ਨਾਲ ਭਰੇ ਇਸ ਇਵੈਂਟ 'ਚ ਰਵੀਨਾ ਟੰਡਨ ਤੋਂ ਲੈ ਕੇ ਸਾਰਾ ਅਲੀ ਖਾਨ, ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ, ਡੇਜ਼ੀ ਸ਼ਾਹ ਅਤੇ ਕਈ ਹੋਰ ਸਿਤਾਰੇ ਸ਼ਾਮਿਲ ਹੋਏ। ਇਸ ਐਵਾਰਡ ਫੰਕਸ਼ਨ 'ਚ ਸਾਰਿਆਂ ਦੀਆਂ ਨਜ਼ਰਾਂ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ 'ਤੇ ਟਿੱਕੀਆਂ ਹੋਈਆਂ ਸਨ। ਇਕ ਪਾਸੇ ਜਿੱਥੇ ਦੀਪਿਕਾ ਨੇ ਬਲੈਕ ਗਾਊਨ ਪਾਇਆ ਸੀ ਉੱਥੇ ਹੀ ਰਣਵੀਰ ਕਲਰ ਫੁੱਲ ਸੂਟ 'ਚ ਨਜ਼ਰ ਆਏ। ਦੋਵਾਂ ਦੀ ਜੋੜੀ ਬੇਹੱਦ ਕਿਊਟ ਨਜ਼ਰ ਆ ਰਹੀ ਸੀ। ਇਸ ਇਵੈਂਟ 'ਚ ਸੈਫ ਅਲੀ ਖਾਨ ਦੀ ਲਾਡਲੀ ਧੀ ਸਾਰਾ ਅਲੀ ਖਾਨ ਵੀ ਪਹੁੰਚੀ। Raveena Tandon Twinkle Khanna Ankita Lokhande Adah Sharma Zarine Khan