FacebookTwitterg+Mail

Femina India: ਕਵਰ ਪੇਜ 'ਤੇ ਇਕੱਠੀਆਂ ਨਜ਼ਰ ਆਈਆਂ ਦੀਪਿਕਾ ਪਾਦੂਕੋਣ ਤੇ ਲਕਸ਼ਮੀ ਅੱਗਰਵਾਲ

femina india deepika padukone laxmi agarwal
06 January, 2020 04:25:27 PM

ਮੁੰਬਈ(ਬਿਊਰੋ)- ਇਨ੍ਹੀ ਦਿਨੀਂ ਦੀਪਿਕਾ ਪਾਦੂਕੋਣ ਦੀ ਫਿਲਮ ‘ਛਪਾਕ’ ਦੀ ਹਰ ਪਾਸੇ ਚਰਚਾ ਹੈ। ਇਸ ਫਿਲਮ ਦੀ ਕਹਾਣੀ ਐਸਿਡ ਅਟੈਕ ਦੀ ਸਰਵਾਈਵਰ ਲਕਸ਼ਮੀ ਅੱਗਰਵਾਲ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੈ। ਫਿਲਮ 12 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਫੈਮਿਨਾ ਇੰਡੀਆ ਨੇ ਆਪਣੇ ਇਸ ਮਹੀਨੇ ਦੇ ਡਿਜੀਟਲ ਅੰਕ 'ਚ ਪਹਿਲੇ ਪੇਜ 'ਤੇ ਦੀਪਿਕਾ ਪਾਦੂਕੋਣ ਤੇ ਲਕਸ਼ਮੀ ਅੱਗਰਵਾਲ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਹੈ। ਇਸ ਦੇ ਨਾਲ ਹੀ ਦੀਪਿਕਾ ਤੇ ਫੈਮਿਨਾ ਇੰਡੀਆ ਨੇ ਇਸ ਕਵਰ ਪੇਜ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਦੀਪਿਕਾ ਤੇ ਲਕਸ਼ਮੀ ਮੁਸਕਰਾਉਂਦੇ ਹੋਏ ਨਜ਼ਰ ਆ ਰਹੀਆਂ ਹਨ। ਦੀਪਿਕਾ ਇਸ ਵੀਡੀਓ 'ਚ ਵ੍ਹਾਈਟ ਸਵੈਟਰ ’ਚ ਨਜ਼ਰ ਆ ਰਹੀ ਹੈ ਤਾਂ ਉੱਥੇ ਹੀ ਲਕਸ਼ਮੀ ਨੇ ਵ੍ਹਾਈਟ ਟੀ-ਸ਼ਰਟ ਤੇ ਬਲੂ ਜੀਨਸ ਪਹਿਨੇ ਨਜ਼ਰ ਆ ਰਹੀ ਹੈ।


ਇਸ ਪੋਸਟ ਦੀ ਕੈਪਸ਼ਨ 'ਚ ਫੈਮਿਨਾ ਨੇ ਲਿਖਿਆ,‘‘ਇਸ ਸਾਲ ਤੇ ਇਸ ਦਹਾਕੇ ਦੀ ਇਸ ਤੋਂ ਬਿਹਤਰ ਸ਼ੁਰੂਆਤ ਨਹੀਂ ਹੋ ਸਕਦੀ। ਫੈਮਿਨਾ ਇਸ ਮਹੀਨੇ ਦੇ ਡਿਜੀਟਲ ਕਵਰ 'ਤੇ ਦੀਪਿਕਾ ਪਾਦੂਕੋਣ ਤੇ ਲਕਸ਼ਮੀ ਅਗਰਵਾਲ ਦਾ ਪਾਵਰ ਪੋਰਟਰੇਟ।’’ ਉੱਥੇ ਹੀ ਦੀਪਿਕਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ਹੈ,‘‘ਟਰੂਲੀ ਅਸਟਾਪੇਬਲ। ਫੈਮਿਨਾ ਦਾ ਜਨਵਰੀ ਕਵਰ।’’ ਦੀਪਿਕਾ ਪਾਦੂਕੋਣ ਦੀ ਇਸ ਪੋਸਟ ਨੂੰ ਲੱਖਾਂ ਲੋਕਾਂ ਨੇ ਲਾਈਕਸ ਕੀਤਾ ਹੈ। ਉੱਥੇ ਹੀ ਕੁਮੈਂਟ ਬਾਕਸ 'ਚ ਯੂਜ਼ਰਜ਼ ਦੀਪਿਕਾ ਤੇ ਲਕਸ਼ਮੀ ਦੀ ਕਾਫੀ ਤਾਰੀਫ ਕਰ ਰਹੇ ਹਨ।


Tags: Femina IndiaDeepika PadukoneLaxmi AgarwalCover PageChhapaak

About The Author

manju bala

manju bala is content editor at Punjab Kesari