FacebookTwitterg+Mail

ਫਿਰੋਜ਼ ਖਾਨ ਨੇ ਆਪਣੇ ਹੀ ਅੰਦਾਜ਼ 'ਚ ਫਿਲਮ 'ਯਾਰਾਂ ਦੇ ਯਾਰ' ਲਈ ਆਖੀਆਂ ਖਾਸ ਗੱਲਾਂ (ਵੀਡੀਓ)

feroz khan
06 October, 2017 05:00:21 PM

ਜਲੰਧਰ(ਬਿਊਰੋ)— ਦੇਸ਼ਾਂ-ਵਿਦੇਸ਼ਾਂ 'ਚ ਨਾਮੀ ਗਾਇਕ ਫਿਰੋਜ਼ ਖਾਨ ਨੇ ਸੁਰੀਲੀ ਗਾਇਕੀ ਨਾਲ ਪ੍ਰਸਿੱਧੀ ਖੱਟੀ ਹੈ। ਅਮਰ ਆਡੀਓ ਤੇ ਜੀਤੂ ਪ੍ਰੋਡਕਸ਼ਨ ਫਿਲਮਜ਼ ਦੇ ਬੈਨਰ ਹੇਠ ਤਿਆਰ ਹੋ ਰਹੀ ਫਿਲਮ 'ਯਾਰਾਂ ਦੇ ਯਾਰ' 13 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਫਿਰੋਜ਼ ਖਾਨ ਨੇ ਇਸ ਫਿਲਮ ਦੀ ਪ੍ਰਮੋਸ਼ਨ ਕਰਦੇ ਹੋਏ ਲੋਕਾਂ ਨੂੰ ਕਿਹਾ ਹੈ ਕਿ, ''13 ਅਕਤੂਬ ਨੂੰ ਰਿਲੀਜ਼ ਹੋ ਰਹੀ ਫਿਲਮ 'ਯਾਰਾਂ ਦੇ ਯਾਰ' ਨੂੰ ਜ਼ਰੂਰ ਦੇਖ ਕੇ ਆਈਓ। ਇਸ ਫਿਲਮ 'ਚ ਮੇਰੇ ਭਰਾ ਗੁਰਦੀਪ ਗੋਲਡੀ ਤੇ ਚਾਚਾ ਬਿਸ਼ਨਾ, ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ। ਅੰਮ੍ਰਿਤਸਰ ਦੇ ਬਹੁਤ ਸਾਰੇ ਕਲਾਕਾਰਾ ਇਸ ਫਿਲਮ 'ਚ ਕੰਮ ਕਰ ਰਹੇ ਹਨ। ਇਸ ਫਿਲਮ ਨੂੰ ਤੁਹਾਡੇ ਪਿਆਰ ਦੀ ਬਹੁਤ ਲੋੜ ਹੈ। ਇਹ ਸਭ ਆਖ ਕੇ ਫਿਰੋਜ਼ ਖਾਨ ਨੇ ਫਿਲਮ ਦੀ ਸਟਾਰ ਕਾਸਟ ਨੂੰ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ।''


ਦੱਸਣਯੋਗ ਹੈ ਕਿ ਫਿਲਮ 'ਚ ਪ੍ਰਿੰਸ ਸਿੰਘ ਤੋਂ ਇਲਾਵਾ ਮਾਹੀ ਸ਼ਰਮਾ, ਅਨੀਕੇਤ ਸ਼ਰਮਾ, ਮਹਿਕ ਸ਼ਰਮਾ, ਸਤਨਾਮ ਜਈ, ਕੁੰਵਰ ਵਿਜੈ ਪ੍ਰਤਾਪ ਸਿੰਘ, ਚਾਚਾ ਬਿਸ਼ਨਾ, ਤਜਿੰਦਰ ਕੌਰ, ਰਾਕੇਸ਼, ਪਰਗਟ ਸਿੰਘ, ਵਿਸ਼ਾਲ, ਸਰੀਨ ਖਾਨ, ਜਸਪਾਲ, ਰੋਮੀ, ਅਸ਼ੋਕ ਸਲਵਾਨ, ਰਮੇਸ਼ ਤੇ ਸ਼ਨਸ਼ੇਰ ਸਿੰਘ ਵੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ। 'ਯਾਰਾਂ ਦੇ ਯਾਰ' ਫਿਲਮ ਦੀ ਕਹਾਣੀ ਨੂੰ ਅਨੀਸ਼ ਸ਼ਰਮਾ ਤੇ ਵਿਲੀਅਮ ਨੇ ਲਿਖਿਆ ਹੈ। ਜਦੋਂਕਿ ਸਕ੍ਰੀਨਪਲੇਅ ਕੇ. ਜੇ. ਸਿੰਘ ਦਾ ਹੈ।


Tags: Feroz KhanYaaran De YaarPrince Singh Mahi Sharma Aniket Sharma Gurjeet Dhillon Mehak Sharma Satnam Jayee Ashok Salwan Sukhbir Chacha Bishna