FacebookTwitterg+Mail

ਅੰਮ੍ਰਿਤਸਰ ਟਰੇਨ ਹਾਦਸਾ : ਲੋਕਾਂ ਦਾ ਦਰਦ ਸੁਣ ਫਿਰੋਜ਼ ਖਾਨ ਦੀਆਂ ਅੱਖਾਂ 'ਚ ਆਏ ਹੰਝੂ

feroz khan
21 October, 2018 04:10:56 PM

ਜਲੰਧਰ(ਬਿਊਰੋ)— ਅੰਮ੍ਰਿਤਸਰ 'ਚ ਟਰੇਨ ਹਾਦਸੇ ਨਾਲ ਜਿਥੇ ਪੂਰੇ ਦੇਸ਼ 'ਚ ਸੋਗ ਦਾ ਮਾਹੌਲ ਹੈ। ਹਾਲ ਹੀ 'ਚ ਪੰਜਾਬੀ ਗਾਇਕ ਫਿਰੋਜ਼ ਖਾਨ ਇਸ ਘਟਨਾ 'ਚ ਜ਼ਖਮੀ ਲੋਕਾਂ ਦਾ ਹਾਲ ਜਾਣਨ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਪਹੁੰਚੇ। ਲੋਕਾਂ ਦਾ ਦਰਦ ਸੁਣ ਕੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਦੱਸ ਦੇਈਏ ਕਿ ਫਿਰੋਜ਼ ਖਾਨ ਨੇ ਪੀੜਤਾਂ ਦੀ ਮਾਲੀ ਸਹਾਇਤਾ ਕੀਤੀ ਅਤੇ ਇਲਾਜ ਲਈ ਪੈਸੇ ਵੀ ਵੰਡੇ।

ਦੱਸਣਯੋਗ ਹੈ ਕਿ ਫਿਰੋਜ਼ ਖਾਨ ਪਹਿਲਾਂ ਦੁਬਈ ਚੈਰੀਟੇਬਲ ਟਰੱਸਟ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦੀ ਟੀਮ ਅੰਮ੍ਰਿਤਸਰ 'ਚ ਪੀੜਤਾਂ ਦੀ ਸਾਰ ਲੈਣ ਪਹੁੰਚੀ। ਟਰੱਸਟ ਦੀ ਟੀਮ ਨੇ ਨਾ ਸਿਰਫ ਪੀੜਤਾਂ ਦੀ ਮਾਲੀ ਸਹਾਇਤਾ ਕੀਤੀ ਸਗੋਂ ਖੂਨ ਦਾਨ ਕਰਕੇ ਪੀੜਤਾਂ ਦੇ ਸਹਿਯੋਗ ਲਈ ਆਪਣਾ ਅਣਮੁੱਲਾ ਯੋਗਦਾਨ ਵੀ ਪਾਇਆ।

Punjabi Bollywood Tadka

ਇਸ ਦੌਰਾਨ ਫਿਰੋਜ਼ ਖਾਨ ਨੇ ਨਮ ਅੱਖਾਂ ਨਾਲ ਕਿਹਾ, ''ਅਜਿਹਾ ਹਾਦਸਾ, ਜਿਸ ਬਾਰੇ ਸੁਣ ਕੇ ਹੀ ਰੂਹ ਕੰਬ ਉੱਠਦੀ ਹੈ। ਇਸ ਭਿਆਨਕ ਹਾਦਸੇ 'ਚ ਜ਼ਖਮੀ ਹੋਏ ਲੋਕ ਜਦੋਂ ਖੁਦ ਆਪਣੀ ਜੁਬਾਨੀ ਉਸ ਦਰਦਨਾਕ ਮੰਜ਼ਰ ਨੂੰ ਬਿਆਨ ਕਰਦੇ ਹਨ ਤਾਂ ਸੁਣ ਕੇ ਅੱਖਾਂ ਦਾ ਭਰ ਜਾਣਾ ਲਾਜ਼ਮੀ ਹੈ।''

Punjabi Bollywood Tadka


Tags: Feroz Khan Amritsar Train Accident Dusshera Punjabi Singer

Edited By

Sunita

Sunita is News Editor at Jagbani.