ਮੁੰਬਈ(ਬਿਊਰੋ)- ਦੁਨੀਆਭਰ ਵਿਚ ਫੈਲੇ ਕੋਰੋਨਾ ਸੰਕਟ ਦਾ ਅਸਰ ਹਰ ਜਗ੍ਹਾ ’ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅਸਰ ਮਨੋਰੰਜਨ ਜਗਤ ’ਤੇ ਵੀ ਕਾਫ਼ੀ ਨਜ਼ਰ ਆ ਰਿਹਾ ਹੈ। ਖਬਰਾਂ ਹਨ ਕਿ 1929 ਤੋਂ ਸ਼ੁਰੂ ਹੋਈ ਆਸਕਰ ਐਵਾਰਡ ਸੈਰੇਮਨੀ ਇਸ ਸਾਲ ਮੁਲਤਵੀ ਕੀਤੀ ਜਾ ਸਕਦੀ ਹੈ। ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸੇਜ ਫਰਵਰੀ ਵਿਚ ਹੋਣ ਵਾਲੇ 93ਵੇਂ ਆਸਕਰ ਐਵਾਰਡ ਸੈਰੇਮਨੀ ਨੂੰ ਮੁਲਤਵੀ ਕਰਨ ’ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ ਨਿਸ਼ਚਿਤ ਤੌਰ ਉੱਤੇ ਇਸ ਬਾਰੇ ਵਿਚ ਅਜੇ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਵਰਤਮਾਨ ਵਿਚ 28 ਫਰਵਰੀ 2021 ਨੂੰ ਐਵਾਰਡਸ ਟੈਲੀਕਾਸਟ ਹੋਣਗੇ ਪਰ ਸੰਭਵ ਹੈ ਕਿ ਉਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਜਾਵੇਗਾ। ਇਕ ਹੋਰ ਸੂਤਰ ਨੇ ਦੱਸਿਆ ਕਿ ਨਵੀਂਆਂ ਤਾਰੀਖਾਂ ਸਮੇਤ ਵੇਰਵਿਆਂ ’ਤੇ ਅਜੇ ਪੂਰੀ ਤਰ੍ਹਾਂ ਨਾਲ ਚਰਚਾ ਨਹੀਂ ਕੀਤੀ ਗਈ ਹੈ ਜਾਂ ਰਸਮੀ ਪ੍ਰਸਤਾਵ ਨਹੀਂ ਕੀਤਾ ਗਿਆ ਹੈ।

ਧਿਆਨਯੋਗ ਹੈ ਕਿ ਜਦੋਂ COVID - 19 ਕਾਰਨ ਅਪ੍ਰੈਲ ਵਿਚ ਆਸਕਰ ਯੋਗਤਾ ਲਈ ਨਵੇਂ ਅਸਥਾਈ ਨਿਯਮ ਵਿਚ ਬਦਲਾਅ ਦੀ ਘੋਸ਼ਣਾ ਕੀਤੀ ਗਈ ਸੀ। ਤੱਦ ਅਕੈਡਮੀ ਦੇ ਪ੍ਰਧਾਨ ਡੈਵਿਡ ਰੁਬਿਨ ਨੇ ਦੱਸਿਆ,‘‘ਇਹ ਜਲਦ ਹੀ ਪਤਾ ਚੱਲ ਜਾਵੇਗਾ ਕਿ 2021 ਦਾ ਆਸਕਰ ਟੈਲੀਕਾਸਟ ਮਹਾਮਾਰੀ ਦੇ ਮੱਦੇਨਜ਼ਰ ਕਿਵੇਂ ਬਦਲ ਸਕਦਾ ਹੈ।’’ ਉਨ੍ਹਾਂ ਨੇ ਦੱਸਿਆ ਸੀ,‘‘ਇਹ ਜਾਨਣਾ ਅਸੰਭਵ ਹੈ ਕਿ ਦ੍ਰਿਸ਼ ਕੀ ਹੋਵੇਗਾ। ਅਸੀਂ ਜਾਣਦੇ ਹਾਂ ਕਿ ਅਸੀਂ ਇਹ ਐਵਾਰਡ ਸੈਰੇਮਨੀ ਕਰਨਾ ਚਾਹੁੰਦੇ ਹਾਂ ਪਰ ਅਸੀਂ ਇਹ ਨਹੀਂ ਜਾਣਦੇ ਕਿ ਇਹ ਕਿਸ ਰੂਪ ਵਿਚ ਹੋਵੇਗਾ।’’
:max_bytes(150000):strip_icc()/academy-of-motion-picture-arts-and-sciences---discover-the-academy--with-geoffrey-fletcher-142848283-5c759444c9e77c0001e98d4a.jpg)
ਦੱਸ ਦੇਈਏ ਕਿ ਕੋਰੋਨਾ ਕਾਰਨ ਫਿਲਮਾਂ ਰਿਲੀਜ਼ ਨਹੀਂ ਹੋ ਪਾ ਰਹੀਆਂ। ਇਸ ਕਾਰਨ ਇਹ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ। ਆਸਕਰ ਲਈ ਏਂਟਰੀਜ ਭੇਜਣ ਦੀ ਪ੍ਰੀਕਿਰਿਆ ਹਰ ਸਾਲ ਮਾਰਚ-ਅਪ੍ਰੈਲ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ ਅਤੇ ਨਵੰਬਰ-ਦਸੰਬਰ ਤੱਕ ਨਾਮੀਨੇਸ਼ਨ ਨੂੰ ਸ਼ਾਰਟ ਲਿਸਟ ਕੀਤਾ ਜਾਂਦਾ ਹੈ ਤਾਂ ਉਥੇ ਹੀ ਜੂਰੀ ਦੇ ਮੈਂਬਰ ਜਨਵਰੀ ’ਚ ਵੋਟਿੰਗ ਕਰਦੇ ਹਨ।