ਮੁੰਬਈ (ਬਿਊਰੋ) — 16 ਨਵੰਬਰ 1927 ਨੂੰ ਸਾਤਾਰਾ 'ਚ ਜਨਮੇ ਸ਼੍ਰੀਰਾਮ ਲਾਗੂ ਪਿਥਲੇ ਕੁਝ ਸਮੇਂ ਤੋਂ ਬੀਮਾਰ ਸਨ। 100 ਤੋਂ ਜ਼ਿਆਦਾ ਹਿੰਦੀ ਤੇ ਮਰਾਠੀ ਫਿਲਮਾਂ 'ਚ ਕੰਮ ਕਰ ਚੁੱਕੇ ਸ਼੍ਰੀਰਾਮ ਲਾਗੂ ਦੇ ਰਿਸ਼ਤੇਦਾਰ ਸੁਨੀਲ ਮਹਾਜਨ ਨੇ ਬੀਤੇ ਦਿਨੀਂ ਦੱਸਿਆ ਕਿ, ''ਸ਼ਾਮ ਲਗਭਗ 7.30 ਵਜੇ ਪੁਣੇ 'ਚ ਉਨ੍ਹਾਂ ਨੇ ਅੰਤਿਮ ਸਾਹ ਲਿਆ।'' ਦੱਸ ਦਈਏ ਕਿ ਸਿਨੇਮਾ ਤੋਂ ਇਲਾਵਾ ਮਰਾਠੀ, ਹਿੰਦੀ ਤੇ ਗੁਜਰਾਤੀ ਰੰਗਮੰਚ ਨਾਲ ਜੁੜੇ ਰਹੇ ਸ਼੍ਰੀਰਾਮ ਲਾਗੂ ਨੇ 20 ਤੋਂ ਜ਼ਿਆਦਾ ਮਰਾਠੀ ਨਾਟਕਾਂ ਦਾ ਨਿਰਦੇਸ਼ਨ ਵੀ ਕੀਤਾ। ਮਰਾਠੀ ਥੀਏਟਰ 'ਚ ਤਾਂ ਉਨ੍ਹਾਂ ਨੂੰ 20ਵੀਂ ਸਦੀ ਦੇ ਸਭ ਤੋਂ ਬਿਹਤਰੀਨ ਕਲਾਕਾਰਾਂ 'ਚ ਗਿਣਿਆ ਜਾਂਦਾ ਹੈ।
ਦੱਸ ਦਈਏ ਕਿ 42 ਸਾਲ ਸ਼ਖਸ ਜੋ ਪੇਸ਼ੇ ਤੋਂ ਨੱਕ, ਕੰਨ ਤੇ ਗਲੇ ਦਾ ਸਰਜਨ ਹੈ ਤੇ ਫਿਰ ਉਹ ਅਭਿਨੈ ਨੂੰ ਆਪਣਾ ਪੇਸ਼ਾ ਬਣਾ ਲੈਂਦਾ ਹੈ। ਅਜਿਹੇ ਹੀ ਸਨ ਡਾਕਟਰ ਸ਼੍ਰੀਰਾਮ ਲਾਗੂ। ਪੁਣੇ ਤੇ ਮੁੰਬਈ 'ਚ ਪੜਾਈ ਕਰਨ ਵਾਲੇ ਸ਼੍ਰੀਰਾਮ ਲਾਗੂ ਨੂੰ ਐਕਟਿੰਗ ਦਾ ਸ਼ੋਕ ਬਚਪਨ ਤੋਂ ਹੀ ਸੀ। ਪੜਾਈ ਲਈ ਉਨ੍ਹਾਂ ਨੇ ਮੈਡੀਕਲ ਨੂੰ ਚੁਣਿਆ 'ਤੇ ਨਾਟਕਾਂ ਦਾ ਸਿਲਸਿਲਾ ਉਥੋ ਹੀ ਚੱਲਿਆ। ਮੈਡੀਕਲ ਦਾ ਪੇਸ਼ਾ ਉਨ੍ਹਾਂ ਨੇ ਅਫਰੀਕਾ ਸਮੇਤ ਕਈ ਦੇਸ਼ਾਂ 'ਚ ਲੈ ਗਿਆ। ਉਹ ਸਰਜਨ ਦਾ ਕੰਮ ਕਰਦੇ ਰਹੇ ਪਰ ਮਨ ਐਕਟਿੰਗ 'ਚ ਹੀ ਅਟਕਿਆ ਸੀ।

ਉਦੋ 42 ਸਾਲ ਦੀ ਉਮਰ 'ਚ ਉਨ੍ਹਾਂ ਨੇ ਥੀਏਟਰ ਤੇ ਫਿਲਮਾਂ ਦੀ ਦੁਨੀਆ 'ਚ ਕਦਮ ਰੱਖਿਆ ਸੀ। ਸਾਲ 1969 'ਚ ਉਹ ਪੂਰੀ ਤਰ੍ਹਾਂ ਮਰਾਠੀ ਥੀਏਟਰ ਨਾਲ ਜੁੜ ਗਏ। 'ਨਟਸਮਰਾਟ' ਨਾਟਕ 'ਚ ਉਨ੍ਹਾਂ ਨੇ ਗਣਪਤ ਬੇਲਵਲਕਰ ਦੀ ਭੂਮਿਕਾ ਨਿਭਾਈ ਸੀ, ਜਿਸ ਨੂੰ ਮਰਾਠੀ ਥੀਏਟਰ ਲਈ ਮੀਲ ਦਾ ਪੱਥਰ ਮੰਨਿਆ ਜਾਂਦਾ ਹੈ। ਦਰਅਸਲ, ਗਣਪਤ ਬੇਲਵਲਕਰ ਦਾ ਕਿਰਦਾਰ ਇੰਨਾ ਔਖਾ ਮੰਨਿਆ ਜਾਂਦਾ ਹੈ ਕਿ ਇਸ ਕਿਰਦਾਰ ਨੂੰ ਨਿਭਾਉਣ ਵਾਲੇ ਬਹੁਤ ਸਾਰੇ ਥੀਏਟਰ ਐਕਟਰ ਗੰਭੀਰ ਰੂਪ ਨਾਲ ਬੀਮਾਰ ਹੋਏ। 'ਨਟਸਮਰਾਟ' ਦੇ ਇਸ ਕਿਰਦਾਰ ਤੋਂ ਬਾਅਦ ਡਾਕਟਰ ਲਾਗੂ ਨੂੰ ਵੀ ਦਿਲ ਦਾ ਦੌਰਾ ਪਿਆ ਸੀ। ਸ਼੍ਰੀਰਾਮ ਲਾਗੂ ਨੇ ਹਿੰਦੀ ਤੇ ਮਰਾਠੀ ਫਿਲਮਾਂ 'ਚ ਕਈ ਯਾਦਗਾਰ ਕਿਰਦਾਰ ਨਿਭਾਏ ਸਨ।

ਦੱਸਣਯੋਗ ਹੈ ਕਿ ਸ਼੍ਰੀਰਾਮ ਲਾਗੂ ਸਫਲ ਅਦਾਕਾਰ ਸਨ। ਉਨ੍ਹਾਂ ਨੇ ਆਪਣੇ ਕਰੀਅਰ 'ਚ 'ਆਹਟ : ਇਕ ਅਜੀਬ ਕਹਾਣੀ', 'ਪਿੰਜਰਾ', 'ਮੇਰੇ ਸਾਥ ਚੱਲ', 'ਸਾਮਣਾ', 'ਏਕ ਦਿਨ ਅਚਾਨਕ' ਤੇ 'ਦੌਲਤ' ਵਰਗੀਆਂ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ।
