FacebookTwitterg+Mail

'ਨਿੱਕਾ ਜ਼ੈਲਦਾਰ 3' ਦਾ ਤੀਜਾ ਗੀਤ 'ਫਿਲਮ ਬਨਾਉਣ ਨੂੰ ਫਿਰਾਂ' ਰਿਲੀਜ਼ (ਵੀਡੀਓ)

film banaun nu firaan the third song from nikka zaildar 3 is out
18 September, 2019 11:03:24 AM

ਜਲੰਧਰ (ਬਿਊਰੋ) — 'ਨਿੱਕਾ ਜ਼ੈਲਦਾਰ' ਪਹਿਲੀ ਅਜਿਹੀ ਪੰਜਾਬੀ ਫਿਲਮਾਂ ਦੀ ਫ੍ਰੈਂਚਾਇਜ਼ੀ ਹੋਣ ਵਾਲੀ ਹੈ, ਜਿਸ ਦਾ ਤੀਜਾ ਭਾਗ ਰਿਲੀਜ਼ ਹੋਣ ਜਾ ਰਿਹਾ ਹੈ। ਗਾਇਕ ਤੇ ਅਦਾਕਾਰ ਐਮੀ ਵਿਰਕ ਅਤੇ ਵਾਮੀਕਾ ਗੱਬੀ ਸਮੇਤ ਮੈਗਾ ਸਟਾਰਕਾਸਟ ਵਾਲੀ ਇਸ ਫਿਲਮ ਦੇ ਟਰੇਲਰ ਨੂੰ ਤਾਂ ਦਰਸ਼ਕਾਂ ਨੇ ਪਿਆਰ ਕਾਫੀ ਦਿੱਤਾ ਹੈ ਅਤੇ ਨਾਲ ਹੀ ਫਿਲਮ ਦਾ ਸੰਗੀਤ ਵੀ ਪਸੰਦ ਕੀਤਾ ਜਾ ਰਿਹਾ ਹੈ। 'ਨਿੱਕਾ ਜ਼ੈਲਦਾਰ 3' ਦੇ ਦੋ ਸ਼ਾਨਦਾਰ ਗੀਤ ਰਿਲੀਜ਼ ਹੋਣ ਤੋਂ ਬਾਅਦ ਤੀਜਾ ਗੀਤ ਐਮੀ ਵਿਰਕ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ, ਜਿਸ ਦਾ 'ਫਿਲਮ ਬਨਾਉਣ ਨੂੰ ਫਿਰਾਂ' ਹੈ। ਇਸ ਗੀਤ 'ਚ ਐਮੀ ਵਿਰਕ ਤੇ ਵਾਮੀਕਾ ਗੱਬੀ ਦੀ ਪਿਆਰੀ ਨੋਕ-ਝੋਕ ਅਤੇ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਦੇ ਬੋਲ ਸਿਮਰ ਦੋਰਾਹਾ ਦੇ ਹਨ ਅਤੇ ਸੰਗੀਤ ਨਾਮੀ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਨੇ ਦਿੱਤਾ ਹੈ।

ਦੱਸਣਯੋਗ ਹੈ ਕਿ ਸਿਮਰਜੀਤ ਸਿੰਘ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਨਿੱਕਾ ਜ਼ੈਲਦਾਰ 3' 'ਚ ਐਮੀ ਵਿਰਕ ਤੇ ਨਿਰਮਲ ਰਿਸ਼ੀ ਤੋਂ ਇਲਾਵਾ ਵਾਮੀਕਾ ਗੱਬੀ, ਨਿਸ਼ਾ ਬਾਨੋ, ਸੋਨੀਆ ਕੌਰ ਅਤੇ ਵੱਡਾ ਗਰੇਵਾਲ ਵਰਗੇ ਹੋਰ ਕਈ ਨਾਮੀ ਚਿਹਰੇ ਨਜ਼ਰ ਆਉਣਗੇ। ਗੁਰਪ੍ਰੀਤ ਪਲਹੇੜੀ ਅਤੇ ਜਗਦੀਪ ਸਿੱਧੂ ਵੱਲੋਂ ਫਿਲਮ ਦਾ ਸਕ੍ਰੀਨਪਲੇਅ, ਡਾਇਲਾਗ ਅਤੇ ਕਹਾਣੀ ਸਿਰਜੀ ਗਈ ਹੈ। 20 ਸਤੰਬਰ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ।


Tags: Film Banaun Nu FiraanNikka Zaildar 3Ammy VirkWamiqa GabbiNew Song

Edited By

Sunita

Sunita is News Editor at Jagbani.