FacebookTwitterg+Mail

ਜਨਮਦਿਨ 'ਤੇ ਜਾਣੋ ਆਪਣੇ ਨਾਂ ਨਾਲ ਮਾਂ ਦਾ ਨਾਂ ਕਿਉਂ ਜੋੜਦੇ ਹਨ ਭੰਸਾਲੀ

film star birthday
24 February, 2019 02:12:54 PM

ਜਲੰਧਰ(ਬਿਊਰੋ)— ਸੰਜੈ ਲੀਲਾ ਭੰਸਾਲੀ ਫਿਲਮ ਇੰਡਸਟਰੀ ਦੀ ਇਕ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਦਾ ਆਪਣਾ ਇਕ ਇਤਿਹਾਸ ਹੈ। ਉਸ ਇਤਿਹਾਸ 'ਚ ਕਈ ਸੱਚੀਆਂ ਅਤੇ ਕੋੜੀਆਂ ਕਹਾਣੀਆਂ ਹਨ। ਉਨ੍ਹਾਂ ਕਹਾਣੀਆਂ ਨੂੰ ਤੁਸੀਂ ਭੰਸਾਲੀ ਦੀਆਂ ਫਿਲਮਾਂ 'ਚ ਦੇਖ ਸਕਦੇ ਹੋ। ਬਾਲੀਵੁੱਡ ਨੂੰ 'ਪਦਮਾਵਤ' ਵਰਗੀ ਜ਼ਬਰਦਸਤ ਡਾਇਰੈਕਸ਼ਨ ਵਾਲੀ ਫਿਲਮ ਦੇਣ ਵਾਲੇ ਡਾਇਰੈਕਟਰ ਸੰਜੈ ਲੀਲਾ ਭੰਸਾਲੀ ਦਾ ਅੱਜ ਆਪਣਾ 56 ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ ਮੁੰਬਈ 'ਚ ਹੋਇਆ।
Punjabi Bollywood Tadka
ਉਥੇ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਪੁਣੇ ਦੇ ਫਿਲਮ ਐਂਡ ਟੈਲੀਵਿਜਨ ਇੰਸਟੀਚਿਊਟ ਆਫ ਇੰਡੀਆ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਐਡੀਟਿੰਗ ਦਾ ਕੋਰਸ ਵੀ ਕੀਤਾ। ਸੰਜੈ ਨੇ ਸਾਲ 1996 'ਚ ਫਿਲਮ 'ਖਾਮੋਸ਼ੀ' ਨਾਲ ਬਾਲੀਵੁੱਡ 'ਚ ਡਾਇਰੈਕਟਰ ਡੈਬਿਊ ਕੀਤਾ। ਸੰਜੈ ਇਕ ਮਲਟੀਟਾਸਕਰ ਹਨ, ਉਹ ਫਿਲਮ ਡਾਇਰੈਕਟਰ ਹੋਣ ਤੋਂ ਇਲਾਵਾ ਪ੍ਰੋਡਿਊਸਰ, ਮਿਊਜਿਕ ਡਾਇਰੈਕਟਰ ਅਤੇ ਸਕਰੀਨ ਰਾਇਟਰ ਵੀ ਹਨ।
Punjabi Bollywood Tadka
ਆਪਣੇ ਨਾਂ ਨਾਲ ਜੋੜਿਆ ਮਾਂ ਦਾ ਨਾਂ
ਸੰਜੈ ਨੇ ਆਪਣੇ ਨਾਮ ਨਾਲ ਆਪਣੀ ਮਾਂ ਦਾ ਨਾਮ ਜੋੜਿਆ ਹੋਇਆ ਹੈ। ਦਰਅਸਲ ਲੀਲਾ ਸੰਜੈ ਦੀ ਮਾਂ ਦਾ ਨਾਮ ਹੈ। ਉਥੇ ਹੀ ਸੰਜੈ ਨੇ ਆਪਣੀ ਮਾਂ ਨੂੰ ਸ਼ਰਧਾਂਜਲੀ ਦੇਣ ਲਈ ਆਪਣੇ ਨਾਮ ਨਾਲ ਆਪਣੀ ਮਾਂ ਲੀਲਾ ਦਾ ਨਾਮ ਜੋੜ ਦਿੱਤਾ। ਭੰਸਾਲੀ ਨੇ ਬਿਧੂ ਨਾਲ '1942 ਏ ਲਵ ਸਟੋਰੀ' ਅਤੇ 'ਪਰਿੰਦਾ' ਵਿਚ ਕੰਮ ਕੀਤਾ ਸੀ। ਸਾਲ 2002 'ਚ ਭੰਸਾਲੀ ਦੀ ਫਿਲਮ 'ਦੇਵਦਾਸ' ਆਈ। ਇਹ ਫਿਲਮ ਉਸ ਸਮੇਂ ਦੀ ਸਭ ਤੋਂ ਮਹਿੰਗੀ ਫਿਲਮ ਸੀ। ਇਸ ਫਿਲਮ ਨੂੰ ਬਣਾਉਣ 'ਚ ਉਸ ਵੇਲੇ 50 ਕਰੋੜ ਰੁਪਏ ਖਰਚ ਕੀਤੇ ਗਏ ਸਨ। ਉਥੇ ਹੀ ਫਿਲਮ ਨੇ 100 ਕਰੋੜ ਰੁਪਏ ਕਮਾਏ ਸਨ। ਸੰਜੈ ਦੀ ਇਸ ਫਿਲਮ ਨੇ ਕੁੱਲ 5 ਰਾਸ਼ਟਰ ਪੁਰਸਕਾਰ ਜਿੱਤੇ ਅਤੇ 10 ਫਿਲਮਫੇਅਰ ਐਵਾਰਡਸ ਲਏ ਸਨ। ਇਸ ਤੋਂ ਪਹਿਲਾਂ ਸੰਜੈ ਲੀਲਾ ਭੰਸਾਲੀ ਨੇ ਫਿਲਮ 'ਹਮ ਦਿਲ ਦੇ ਚੁੱਕੇ ਸਨਮ' ਵੀ ਬਣਾਈ ਸੀ। ਇਹ ਫਿਲਮ ਵੀ ਦਰਸ਼ਕਾਂ ਨੂੰ ਬਹੁਤ ਪਸੰਦ ਆਈ ਸੀ।
Punjabi Bollywood Tadka
ਸੰਜੈ ਨੇ ਆਪਣੇ ਕਰਿਅਰ ਵਿਚ ਇਕ ਤੋਂ ਬਾਅਦ ਇਕ ਚੰਗੀਆਂ ਫਿਲਮਾਂ ਦਾ ਨਿਰਮਾਣ ਕੀਤਾ। ਭੰਸਾਲੀ ਨੇ ਫਿਲਮ 'ਬਲੈਕ', 'ਗੁਜਾਰਿਸ਼','ਰਾਮ ਲੀਲਾ' ਅਤੇ 'ਪਦਮਾਵਤ' ਵਰਗੀਆਂ ਫਿਲਮਾਂ ਬਣਾਈਆਂ। ਭੰਸਾਲੀ ਦੁਆਰਾ ਬਣਾਈਆਂ ਗਈਆਂ ਕਈ ਫਿਲਮਾਂ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਲੋਕਾਂ ਦੇ ਵਿਰੋਧਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਫਿਰ ਵੀ ਸੰਜੈ ਲੀਲਾ ਭੰਸਾਲੀ ਨੇ ਹਾਰ ਨਾ ਮੰਨੀ। ਉਨ੍ਹਾਂ ਦੀਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕਰਦੀਆਂ ਹਨ।
Punjabi Bollywood Tadka


Tags: Sanjay Leela Bhansali Padmaavat Film Star Birthday ਫ਼ਿਲਮ ਸਟਾਰ ਜਨਮਦਿਨ

Edited By

Manju

Manju is News Editor at Jagbani.