FacebookTwitterg+Mail

ਰਣਵੀਰ ਨੂੰ ਐਵਾਰਡ ਦਿੰਦੇ ਸਮੇਂ ਦੀਪਿਕਾ ਨੇ ਕੀਤਾ 'ਲਿਪ ਲਾਕ', ਤਸਵੀਰ ਵਾਇਰਲ

filmfare awards 2019
25 March, 2019 09:31:33 AM

ਜਲੰਧਰ(ਬਿਊਰੋ)— ਬੀਤੀ ਰਾਤ ਫਿਲਮਫੇਅਰ ਐਵਾਰਡਸ 2019 ਦੇ ਗਾਲਾ ਨਾਈਟ 'ਚ ਸਿਤਾਰਿਆਂ ਨੇ ਕਾਫੀ ਧਮਾਲ ਮਚਾਈ। ਕਈ ਸਿਤਾਰਿਆਂ ਨੂੰ ਇਸ ਦੌਰਾਨ ਐਵਾਰਡ ਵੀ ਦਿੱਤੇ ਗਏ। ਬੈਸਟ ਐਕਟਰ ਕ੍ਰਿਟਿਕਸ ਦਾ ਐਵਾਰਡ ਰਣਵੀਰ ਸਿੰਘ ਨੂੰ ਉਨ੍ਹਾਂ ਦੀ ਫਿਲਮ 'ਪਦਮਾਵਤ' ਲਈ ਮਿਲਿਆ ਤਾਂ ਇਹ ਟਰਾਫੀ ਦੇਣ ਲਈ ਦੀਪਿਕਾ ਪਾਦੂਕੋਣ ਨੂੰ ਸਟੇਜ 'ਤੇ ਬੁਲਾਇਆ ਗਿਆ ਪਰ ਇੱਥੇ ਜੋ ਹੋਇਆ ਉਹ ਹੈਰਾਨ ਕਰ ਦੇਣ ਵਾਲਾ ਸੀ।
Punjabi Bollywood Tadka
ਦੋਵਾਂ ਨੇ ਆਪਸ 'ਚ ਕੀਤਾ ਲਿਪ-ਲਾਕ
ਦੀਪਿਕਾ, ਰਣਵੀਰ ਨੂੰ ਬੈਸਟ ਐਕਟਰ ਦਾ ਕ੍ਰਿਟਿਕਸ ਐਵਾਰਡ ਦੇਣ ਲਈ ਬਲੈਕ ਗਾਊਨ ਪਹਿਨ ਕੇ ਆਈ। ਜਦੋਂ ਦੀਪਿਕਾ, ਰਣਵੀਰ ਨੂੰ ਟਰਾਫੀ ਦੇਣ ਲੱਗੀ ਤਾਂ ਰਣਵੀਰ ਉਹ ਟਰਾਫੀ ਲੈਣ ਲਈ ਗੋਡਿਆਂ ਭਾਰ ਬੈਠ ਗਏ ਅਤੇ ਫਿਰ ਉਨ੍ਹਾਂ ਨੂੰ ਇਹ ਐਵਾਰਡ ਲਿਆ ਪਰ ਇਸ ਤੋਂ ਬਾਅਦ ਦੀਪਿਕਾ ਨੇ ਐਵਾਰਡ ਦਿੰਦੇ ਸਮੇਂ ਝੁੱਕਦੇ ਹੋਏ ਉਨ੍ਹਾਂ ਨੂੰ ਸਟੇਜ 'ਤੇ ਹੀ ਸਭ ਦੇ ਸਾਹਮਣੇ ਲਿਪ ਕਿਸ ਕੀਤਾ। ਇਨ੍ਹਾਂ ਦੋਵਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।


'83' ਅਤੇ 'ਛਪਾਕ' 'ਚ ਹਨ ਦੋਵੇਂ ਬਿਜ਼ੀ
ਦੱਸ ਦੇਈਏ ਕਿ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ '83' ਨੂੰ ਲੈ ਕੇ ਤਿਆਰੀਆਂ 'ਚ ਬਿਜ਼ੀ ਹਨ। ਇਸ ਤੋਂ ਇਲਾਵਾ ਉਹ ਕਰਨ ਜੌਹਰ ਦੀ ਫਿਲਮ 'ਤਖਤ' 'ਚ ਵੀ ਨਜ਼ਰ ਆਉਣ ਵਾਲੇ ਹਨ। ਉਥੇ ਹੀ, ਦੀਪੀਕਾ ਪਾਦੁਕੋਣ ਜਲਦ ਹੀ ਮੇਘਨਾ ਗੁਲਜ਼ਾਰ ਦੀ ਫਿਲਮ 'ਛਪਾਕ' ਦੀ ਸ਼ੂਟਿੰਗ ਸ਼ੁਰੂ ਕਰ ਦੇਵੇਗੀ।


Tags: Deepika PadukoneRanveer SinghPadmaavat SimmbaCritics AwardFilmfare Awards 2019Bollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.