ਮੁੰਬਈ(ਬਿਊਰੋ)— ਸ਼ੁੱਕਰਵਾਰ ਨੂੰ ਮੁੰਬਈ 'ਚ ਫਿਲਮਫੇਅਰ ਗਲੈਮਰ ਐਂਡ ਸਟਾਈਲ ਐਵਾਰਡ ਆਯੋਜਿਤ ਕੀਤਾ ਗਿਆ, ਜਿਸ ਨੂੰ ਬਾਲੀਵੁੱਡ ਦੇ ਵੱਡੇ ਤੋਂ ਵੱਡੇ ਸਟਾਰ ਨੇ ਅਟੈਂਡ ਕੀਤਾ।
ਇੱਥੇ ਆਲੀਆ ਭੱਟ, ਜੈਕਲੀਨ ਫਰਨਾਂਡੀਜ਼, ਕੈਟਰੀਨਾ ਕੈਫ ਸਮੇਤ ਕਈ ਸਾਰੀਆਂ ਅਭਿਨੇਤਰੀਆਂ ਮੌਜੂਦ ਸਨ।
ਸਪੈਸ਼ਲ ਗੱਲ ਤਾਂ ਇਹ ਹੈ ਕਿ ਇਸ ਵਾਰ ਇਸ ਐਵਾਰਡ ਸੇਰੇਮਨੀ ਦੇ ਰੈੱਡ ਕਾਰਪੇੱਟ 'ਤੇ ਸਾਰਿਆ ਦਾ ਸਾਥ ਦੇਣ 'ਮਿਸ ਵਰਲਡ 2017' ਮਾਨੁਸ਼ੀ ਛਿੱਲਰ ਵੀ ਪਹੁੰਚੀ।
ਤਾਜ ਪਹਿਨੇ ਹੋਏ ਮਾਨੁਸ਼ੀ ਬਿਲਕੁੱਲ ਇਕ ਪ੍ਰਿੰਸੇਸ ਵਾਂਗ ਲੱਗ ਰਹੀ ਸੀ। ਇਸ ਦੇ ਨਾਲ ਹੀ ਇਸ ਇਵੈਂਟ ਦੇ ਰੈੱਡ ਕਾਰਪੈੱਟ 'ਤੇ ਆਪਣੀ ਖੂਬਸੂਰਤੀ ਤੇ ਫੈਸ਼ਨ ਸੈਂਸ ਨਾਲ ਉਨ੍ਹਾਂ ਨੇ ਮੌਜੂਦਾ ਬਾਲੀਵੁੱਡ ਨੂੰ ਅਦਾਕਾਰਾ ਨੂੰ ਕੜੀ ਟੱਕਰ ਦਿੱਤੀ।
ਆਲੀਆ, ਜੈਕਲੀਨ, ਕੈਟਰੀਨਾ ਤੋਂ ਇਲਾਵਾ ਕਰੀਨਾ ਕਪੂਰ ਖਾਨ, ਨੇਹਾ ਧੂਪੀਆ, ਯਾਮੀ ਗੌਤਮ, ਸਯਾਨੀ ਗੁਪਤਾ, ਸ਼ਰਦ ਕੇਲਕਰ, ਜੈਕੀ ਸ਼ਰਾਫ, ਕਰਨ ਸਿੰਘ ਗਰੋਵਰ, ਡੇਜ਼ੀ ਸ਼ਾਹ, ਵਾਨੀ ਕਪੂਰ, ਸੋਨਾਕਸ਼ੀ ਸਿਨਹਾ, ਕ੍ਰਿਤੀ ਸੇਨਨ, ਨਿਧੀ ਅਗਰਵਾਲ, ਸੋਨਮ ਕਪੂਰ ਸਮੇਤ ਕਈ ਸਿਤਾਰੇ ਇਸ ਐਵਾਰਡ ਸ਼ੋਅ 'ਚ ਸ਼ਾਮਲ ਹੋਏ।