FacebookTwitterg+Mail

ਦੀਪਿਕਾ ਨੇ ਆਪਣੇ ਨਾਂ ਕੀਤਾ ਸਾਲ ਦੀ ਸਭ ਤੋਂ ਗਲੈਮਰਸ ਸਟਾਰ ਦਾ ਖਿਤਾਬ

filmfare glamour and style awards 2019 deepika padukone
13 February, 2019 04:22:26 PM

ਮੁੰਬਈ (ਬਿਊਰੋ) — ਬੀਤੀ ਰਾਤ ਦੀਪਿਕਾ ਪਾਦੂਕੋਣ ਨੂੰ ਮੁੰਬਈ 'ਚ ਆਯੋਜਿਤ 'ਸਟਾਈਲ ਐਂਡ ਗਲੈਮਰ ਐਵਾਰਡ ਸਟਾਰ' ਦੇ ਪੁਰਸਕਾਰ ਨਾਲ ਨਵਾਜਿਆ ਗਿਆ। ਦੀਪਿਕਾ ਨੇ ਆਪਣੇ ਸ਼ਾਨਦਾਰ ਅੰਦਾਜ਼ ਤੇ ਸੁੰਦਰਤਾ ਲਈ ਪਹਿਲਾਂ ਵੀ ਬਹੁਤ ਸਾਰੇ ਪੁਰਸਕਾਰ ਜਿੱਤ ਚੁੱਕੀ ਹੈ। 'ਪਦਮਾਵਤ' ਅਦਾਕਾਰਾ ਰੈੱਡ ਕਾਰਪੇਟ 'ਤੇ ਆਪਣਾ ਜਾਦੂ ਬਿਖੇਰਦੇ ਹੋਏ ਕੋਰਲ ਤਫਟਾ ਪਫਬਾਲ ਗਾਊਨ 'ਚ ਨਜ਼ਰ ਆਈ। ਦੀਪਿਕਾ ਨੇ ਇਸ ਦੌਰਾਨ ਲਾਈਟ ਕਲਰ ਦੀ ਲਿਪਸਟਿਕ ਲਾਈ ਸੀ, ਜੋ ਉਸ ਦੀ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਰਿਹਾ ਸੀ।

Punjabi Bollywood Tadka

ਸਾਲ 2018 ਦੀਪਿਕਾ ਪਾਦੂਕੋਣ ਲਈ ਕਾਫੀ ਵਧੀਆ ਰਿਹਾ ਹੈ। ਅਦਾਕਾਰਾ ਨੇ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਕਾਫੀ ਪ੍ਰਸ਼ੰਸ਼ਾਂ ਵੀ ਖੱਟ ਚੁੱਕੀ ਹੈ ਅਤੇ ਇਸ ਫਿਲਮ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕੀਤੀ ਸੀ। 'ਮੇਟ ਗਾਲਾ' ਤੇ 'ਕਾਨਸ ਫਿਲਮ ਫੈਸਟੀਵਲ' ਵਰਗੇ ਅੰਤਰ ਰਾਸ਼ਟਰੀ ਰੈੱਡ ਕਾਰਪੇਟ 'ਤੇ ਆਪਣੀ ਖੂਬਸੂਰਤ ਦਾ ਜਾਦੂ ਬਿਖੇਰਨ ਤੋਂ ਬਾਅਦ ਅਦਾਕਾਰਾ ਨੇ ਆਖਿਰਕਾਰ ਸਾਲ ਦੇ ਅੰਤ 'ਚ ਸਭ ਤੋਂ ਸ਼ਾਨਦਾਰ ਵਿਆਹ ਕਰਵਾ ਕੇ ਨਿਸ਼ਚਿਤ ਰੂਪ ਨਾਲ 2018 ਦੀ ਸਭ ਤੋਂ ਵੱਡੀ ਨਿਊਜ਼ਮੇਕਰ ਬਣ ਗਈ। 

Punjabi Bollywood Tadka
ਦੱਸ ਦਈਏ ਕਿ ਦੀਪਿਕਾ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ 'ਚ ਟੌਪ 5 'ਚ ਆਉਣ ਵਾਲੀ ਮਹਿਲਾ ਵੀ ਬਣ ਚੁੱਕੀ ਹੈ, ਜਿਸ ਦਾ ਹਾਲ ਹੀ 'ਚ ਉਦਘਾਟਨ ਕੀਤਾ ਗਿਆ ਸੀ। ਦੀਪਿਕਾ ਪਾਦੂਕੋਣ 'ਜੀ. ਕਿਊ. ਮੈਗਜ਼ੀਨ' 'ਤੇ ਵੀ ਨਜ਼ਰ ਆ ਚੁੱਕੀ ਹੈ, ਜਿਥੇ ਅਦਾਕਾਰਾ ਨੇ ਆਪਣੇ ਲੁੱਕ ਨਾਲ ਮੈਗਜ਼ੀਨ ਦੇ ਕਵਰ ਨੂੰ ਚਾਰ ਚੰਨ ਲਾਏ ਸਨ। ਦੀਪਿਕਾ ਦੀਆਂ 7 ਫਿਲਮਾਂ 100 ਕਰੋੜ ਕਲੱਬ 'ਚ ਆਪਣੀ ਜਗ੍ਹਾ ਬਣਾ ਚੁੱਕੀਆਂ ਹਨ, ਜਦੋਂਕਿ ਉਸ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਪਦਮਾਵਤ' ਨੇ ਬਾਕਸ ਆਫਿਸ 'ਤੇ 300 ਕਰੋੜ ਦਾ ਆਂਕੜਾ ਪਾਰ ਕੀਤਾ ਸੀ।
Punjabi Bollywood Tadka


Tags: Deepika Padukone Bollywood Celebrity News Filmfare Glamour and Style Awards 2019 Red Carpet Style and Glamour Awards Star Mumbai ਬਾਲੀਵੁੱਡ  ਸਮਾਚਾਰ

Edited By

Sunita

Sunita is News Editor at Jagbani.