FacebookTwitterg+Mail

ਰੇਪ ਦੋਸ਼ 'ਚ ਮਸ਼ਹੂਰ ਫਿਲਮਕਾਰ ਗ੍ਰਿਫਤਾਰ

filmmaker arrested in booked for rape charges from his student
19 October, 2019 10:58:05 AM

ਮੁੰਬਈ (ਬਿਊਰੋ) — ਕੋਲਕਾਤਾ 'ਚ ਸ਼ੁੱਕਰਵਾਰ ਨੂੰ ਇਕ ਪ੍ਰਸਿੱਧ ਫਿਲਮਕਾਰ ਤੇ ਰੰਗਮੰਚ ਦੇ ਵੱਡੇ ਕਲਾਕਾਰ ਨੂੰ ਆਪਣੇ ਹੀ ਰੰਗਮੰਚ ਸਮੂਹ ਦੀ ਇਕ ਵਿਦਿਆਰਥਣ ਦਾ ਬਲਾਤਕਾਰ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਪੁਲਸ ਨੇ ਦਿੱਤੀ ਹੈ। ਮਾਮਲਾ ਬੁੱਧਵਾਰ ਰਾਤ ਸਾਹਮਣੇ ਆਇਆ ਜਦੋਂ ਪੀੜਤਾਂ ਨੇ ਕਥਿਤ ਦੋਸ਼ ਬਾਰੇ 'ਚ ਸ਼ਿਕਾਇਤ ਦਰਜ ਕਰਾਉਣ ਲਈ ਸੋਸ਼ਲ ਨੈੱਟਵਰਕਿੰਗ ਸਾਈਟ ਦਾ ਸਹਾਰਾ ਲਿਆ। ਕੋਲਕਾਤਾ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਪੀੜਤਾਂ ਨੇ ਦੋਸ਼ ਲਾਇਆ ਕਿ ਦੋਸ਼ੀ ਨੇ ਅਭਿਨੈ 'ਚ ਮਦਦਗਾਰ ਸਾਹ ਲੈਣ ਦੀ ਤਕਨੀਕ ਸਿਖਾਉਣ ਦੇ ਬਹਾਨੇ ਪਿਛਲੇ ਸਾਲ ਦਸੰਬਰ ਤੋਂ ਹੁਣ ਤੱਕ ਕਈ ਵਾਰ ਉਸ ਦਾ ਬਲਾਕਾਰ ਕੀਤਾ। ਅਸੀਂ ਫਿਲਮਕਾਰ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।''
ਪੀੜਤਾ ਨੇ ਸ਼ੁੱਕਰਵਾਰ ਸਵੇਰੇ ਫੁਲਬਾਗਾਨ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਦੋਸ਼ੀ ਨੂੰ ਸ਼ਾਮ ਨੂੰ ਫੁਲਬਾਗਾਨ 'ਚ ਉਸ ਦੇ ਘਰੋਂ ਗ੍ਰਿਫਤਾਰ ਕੀਤਾ। ਅਧਿਕਾਰੀ ਨੇ ਕਿਹਾ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਰੰਗਮੰਚ ਸਮੂਹ ਦੀ ਇਕ ਹੋਰ ਮਹਿਲਾ ਮੈਂਬਰ ਨੇ ਵੀ ਸ਼ੁੱਕਰਵਾਰ ਨੂੰ ਫਿਲਮਕਾਰ ਖਿਲਾਫ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ।


Tags: Filmmaker ArrestedBookedRape ChargesStudent

Edited By

Sunita

Sunita is News Editor at Jagbani.