FacebookTwitterg+Mail

ਰਿਲੀਜ਼ ਤੋਂ ਪਹਿਲਾਂ ਮੁੜ ਵਿਵਾਦਾਂ ’ਚ ਘਿਰੀ ‘ਬਾਲਾ’, ਲੱਗਿਆ ਚੋਰੀ ਦਾ ਦੋਸ਼

filmmaker claims ayushmann khurrana  s   bala
06 November, 2019 02:40:59 PM

ਮੁੰਬਈ(ਬਿਊਰੋ)- ਆਯੁਸ਼ਮਾਨ ਖੁਰਾਨਾ ਦੀ ਫਿਲਮ ‘ਬਾਲਾ’ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿਚ ਘਿਰੀ ਹੋਈ ਹੈ। ਹੁਣ ਫਿਲਮ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਗਿਆ ਹੈ। ਦਰਅਸਲ ਦੋ ਨਵੇਂ ਫਿਲਮ ਨਿਰਮਾਤਾਵਾਂ ਨੇ ਫਿਲਮ ਦੀ ਕਹਾਣੀ ਚੋਰੀ ਕੀਤੇ ਜਾਣ ਦਾ ਦੋਸ਼ ਲਗਾਉਂਦੇ ਹੋਏ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਨਿਰਮਾਤਾਵਾਂ ਦਾ ਕਹਿਣਾ ਹੈ ਕਿ ‘ਬਾਲਾ’ ਦੀ ਕਹਾਣੀ ਉਨ੍ਹਾਂ ਦੀ ਫਿਲਮ ‘ਦਿ ਬਿਗਨਿੰਗ ਟੂ ਗੇਟ ਬਾਲਡ’ ਤੋਂ ਚੋਰੀ ਕੀਤੀ ਗਈ ਹੈ। ਨਿਰਮਾਤਾਵਾਂ ਮੁਤਾਬਕ ਫਿਲਮ ਦਾ ਪੂਰਾ ਟਰੇਲਰ ਅਤੇ ਸ਼ੁਰੂਆਤੀ 20 ਮਿੰਟ ਉਨ੍ਹਾਂ ਦੀ ਫਿਲਮ ਦੀ ਕਾਪੀ ਹੈ। ਜੈਪੁਰ ਦੇ ਜ਼ਿਲਾ ਅਤੇ ਸੈਸ਼ਨ ਜੱਜ ਨੇ ‘ਬਾਲਾ’ ਦੇ ਡਿਸਟਰੀਬਿਊਟਰ ਅਤੇ ਪ੍ਰੋਡਿਊਸਰ ਖਿਲਾਫ ਸਮਨ ਜ਼ਾਰੀ ਕਰਕੇ 6 ਨਵੰਬਰ ਤੱਕ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ।
Punjabi Bollywood Tadka
ਦੱਸ ਦੇਈਏ ਇਸ ਤੋਂ ਪਹਿਲਾਂ ਵੀ ਕਈ ਫਿਲਮ ਮੇਕਰਸ ਦਾਅਵਾ ਕਰ ਚੁੱਕੇ ਹਨ ਕਿ ਫਿਲਮ ਦੀ ਕਹਾਣੀ ਚੋਰੀ ਦੀ ਹੈ। ਉਥੇ ਹੀ ਦੂਜੇ ਪਾਸੇ ਕੁਝ ਮਹੀਨੇ ਪਹਿਲਾਂ ’ਬਾਲਾ’ ਦੇ ਮੇਕਰਸ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਵਾਲੇ ਨਿਰਦੇਸ਼ਕ ਕਮਲ ਕਾਂਤ ਚੰਦਰਾ ਨੇ ਇਕ ਵਾਰ ਫਿਰ ਫਿਲਮ ਦੀ ਰਿਲੀਜ਼ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਦੀ ਸਕਰਿਪਟ ਉਨ੍ਹਾਂ ਦੀ ਬਾਓਪਿਕ ਤੋਂ ਚੋਰੀ ਕੀਤੀ ਗਈ ਹੈ। ਗੱਲ ਕਰੀਏ ਫਿਲਮ ਕੀਤੀ ਤਾਂ ਇਸ ਵਿਚ ਆਯੁਸ਼ਮਾਨ ਖੁਰਾਨਾ ਅਤੇ ਭੂਮੀ ਪੇਂਡਨੇਕਰ ਨਾਲ ਯਾਮੀ ਗੌਤਮ, ਸੌਰਭ ਸ਼ੁਕਲਾ ਅਤੇ ਸੀਮਾ ਪਾਹਵਾ ਵਰਗੇ ਕਲਾਕਾਰ ਮੁੱਖ ਭੂਮਿਕਾਵਾਂ ਵਿਚ ਦਿਖਾਈ ਦੇਣਗੇ।
Punjabi Bollywood Tadka
ਦੱਸ ਦੇਈਏ ਕਿ ਫਿਲਮ ‘ਉਜੜਾ ਚਮਨ’ ਦੇ ਮੇਕਰਸ ਨੇ ਫਿਲਮ ਬਾਲਾ ਦੇ ਮੇਕਰਸ ’ਤੇ ਕੰਟੈਂਟ ਚੋਰੀ ਦਾ ਦੋਸ਼ ਲਗਾਇਆ ਸੀ, ਜਿਨ੍ਹਾਂ ਨੂੰ ਬਾਲਾ ਦੇ ਮੇਕਰਸ ਨੇ ਨਕਾਰਦੇ ਹੋਏ ਫਿਲਮ ਦੀ ਰਿਲੀਜ਼ ਡੇਟ ਨੂੰ ਬਦਲ ਕੇ 7 ਨਵੰਬਰ ਕਰ ਦਿੱਤਾ ਹੈ। ਇਹ ਫਿਲਮ ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ , ਜਿਸ ਦੇ ਘੱਟ ਵਾਲ ਹੁੰਦੇ ਹਨ ਅਤੇ ਇਸ ਕਾਰਨ ਉਸ ਨੂੰ ਵਿਆਹ ਵਿਚ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।


Tags: Filmmaker ClaimsAyushmann KhurranaBalaYami GautamBhumi Pednekar

About The Author

manju bala

manju bala is content editor at Punjab Kesari