FacebookTwitterg+Mail

ਕੋਲਕਾਤਾ 'ਚ ਫਿਲਮਕਾਰ 'ਤੇ ਚਾਕੂ ਨਾਲ ਹਮਲਾ, ਦੋਸ਼ੀ ਗ੍ਰਿਫਤਾਰ

filmmaker ronny sen attacked with dagger for anti caa
02 January, 2020 04:06:50 PM

ਮੁੰਬਈ (ਬਿਊਰੋ) — ਕੋਲਕਾਤਾ ਦੇ ਸਾਲਟ ਲੇਟ ਸਿਟੀ 'ਚ ਸੀ. ਏ. ਏ ਤੇ ਐੱਨ. ਆਰ. ਸੀ. 'ਤੇ ਹੋਈ ਬਹਿਸ ਦੌਰਾਨ ਫਿਲਮਕਾਰ ਤੇ ਫੋਟੋਗ੍ਰਾਫਰ ਰੌਨੀ ਸੇਨ 'ਤੇ ਹਮਲਾ ਕੀਤਾ ਗਿਆ। ਸੇਨ ਦਾ ਦੋਸ਼ ਹੈ ਕਿ ਅਭਿਜੀਤ ਦਾਸ ਗੁਪਤਾ ਨਾਂ ਦਾ ਇਕ ਵਿਅਕਤੀ ਮੈਨੂੰ ਪ੍ਰੇਸ਼ਾਨ ਕਰ ਰਿਹਾ ਸੀ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਫਿਲਮਕਾਰ ਵਲੋਂ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦੇ ਇਕ ਮੁੱਖ ਅਧਿਕਾਰੀ ਮੁਤਾਬਕ, ਨਾਗਰਿਕਤਾ ਸੋਧ ਬਿੱਲ ਤੇ ਐੱਨ. ਆਰ. ਸੀ. 'ਤੇ ਬਹਿਸ ਫਿਲਮਕਾਰ ਵਲੋਂ ਸੋਸ਼ਲ ਮੀਡੀਆ 'ਤੇ ਪੋਸਟ ਲਿਖੇ ਜਾਣ ਤੋਂ ਬਾਅਦ ਸ਼ੁਰੂ ਹੋਈ।
ਪੁਲਸ ਅਧਿਕਾਰੀ ਨੇ ਕਿਹਾ, ''ਝਗੜੇ ਦੌਰਾਨ ਦੋਸ਼ੀ ਨੇ ਫਿਲਮਕਾਰ 'ਤੇ ਚਾਕੂ ਨਾਲ ਹਲਮਾ ਕੀਤਾ।'' ਰੌਨੀ ਸੇਨ ਨੇ ਦੱਸਿਆ ਕਿ ਦੋਸ਼ੀ ਵਾਰ-ਵਾਰ ਧਮਕੀਆਂ ਦੇ ਰਿਹਾ ਸੀ। ਉਹ ਇਸ ਮਾਮਲੇ 'ਤੇ ਜਦੋਂ ਦੋਸ਼ੀ ਨਾਲ ਗੱਲਬਾਤ ਕਰਨ ਪਹੁੰਚੇ ਤਾਂ ਉਹ ਭੜਕ ਗਿਆ ਤੇ ਉਸ ਨੇ ਹਮਲਾ ਕਰ ਦਿੱਤਾ।

ਦੱਸਣਯੋਗ ਹੈ ਕਿ ਰੌਨੀ ਸੇਨ ਦੀ ਪਹਿਲੀ ਫਿਲਮ 'ਕੈਟ ਸਟਿਕਸ' ਦਾ ਹਾਲ ਹੀ 'ਚ ਸਲੈਮਡਾਂਸ ਫਿਲਮ ਫੈਸਟੀਵਲ 'ਚ ਪ੍ਰੀਮੀਅਰ ਹੋਇਆ ਸੀ ਤੇ ਉਨ੍ਹਾਂ ਨੇ ਜੂਰੀ ਐਵਾਰਡ ਵੀ ਜਿੱਤਿਆ ਸੀ। ਹਾਲ ਹੀ 'ਚ ਹੋਏ 25ਵੇਂ ਕੋਲਕਾਤਾ ਅੰਤਰਰਾਸ਼ਟਪੀ ਫਿਲਮ ਸਮਾਰੋਹ 'ਚ ਵੀ ਇਸ ਫਿਲਮ ਨੂੰ ਵਿਸ਼ੇਸ਼ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ।


Tags: Jadavpur University ProfessorFilmmakerRonny SenAttackedDaggerAntiCAACitizenship Amendment ActNRC

About The Author

sunita

sunita is content editor at Punjab Kesari