FacebookTwitterg+Mail

ਆਖਿਰ ਕਪਿਲ ਦਾ ਸ਼ੋਅ ਬੰਦ ਹੋਣ ਦੇ ਪਿੱਛੇ ਦੀ ਅਸਲੀ ਵਜ੍ਹਾ ਆ ਹੀ ਗਈ ਸਾਹਮਣੇ, ਜੋ ਹੈ ਬੇਹੱਦ ਹੈਰਾਨੀਜਨਕ!!

finally the real reason behind kapil sharma s closing has come
05 September, 2017 01:22:56 PM

ਨਵੀਂ ਦਿੱਲੀ— ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ਹੁਣ ਟੀ. ਵੀ. 'ਤੇ ਨਹੀਂ ਆਵੇਗਾ। ਇਹ ਕੁਝ ਦਿਨਾਂ ਦਾ ਬ੍ਰੇਕ ਹੈ ਜਾਂ ਲੰਬੇ ਸਮੇਂ ਦਾ, ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ 'ਚ ਹੀ ਲਗੇਗਾ। ਫਿਲਹਾਲ ਮੁੱਦਾ ਇਹ ਹੈ ਕਿ ਸ਼ੋਅ ਦੇ ਬੰਦ ਹੋਣ ਦੇ ਪਿੱਛੇ ਆਖਿਰ ਅਸਲੀ ਵਜ੍ਹਾ ਕੀ ਹੈ? ਹੁਣ ਉਸ ਵਜ੍ਹਾ ਦਾ ਪਤਾ ਚੱਲ ਚੁੱਕਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਵਜ੍ਹਾ ਦਾ ਨਾਂ ਹੈ ਰਾਜੀਵ ਢੀਂਗਰਾ। 
ਜਾਣਕਾਰੀ ਮੁਤਾਬਕ ਰਾਜੀਵ, ਕਪਿਲ ਦੀ ਆਉਣ ਵਾਲੀ ਫਿਲਮ 'ਫਿਰੰਗੀ' ਦੇ ਨਿਰਦੇਸ਼ਕ ਹਨ। ਸੁਨੀਲ ਗਰੋਵਰ ਦੇ ਸ਼ੋਅ ਛੱਡਣ ਤੋਂ ਬਾਅਦ ਕਈ ਅਹਿਮ ਕਲਾਕਾਰ ਵੀ ਵੱਖ ਹੋ ਗਏ ਸਨ। ਅਲੀ ਅਸਗਰ ਅਤੇ ਸੁਗੰਧਾ ਮਿਸ਼ਰਾ ਵੀ ਸ਼ਾਮਲ ਹੈ। ਇਸ ਤੋਂ ਬਾਅਦ ਜਦੋਂ ਸ਼ੋਅ ਦੀ ਟੀ. ਆਰ. ਪੀ. 'ਤੇ ਅਸਰ ਹੋਣ ਲੱਗਾ, ਤਾਂ ਰਾਜੀਵ ਢੀਂਗਰਾ ਨੂੰ ਸ਼ੋਅ ਦਾ ਕ੍ਰਿਏਟਿਵ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ ਪਰ ਹੁਣ ਸੁਣਨ 'ਚ ਆ ਰਿਹਾ ਹੈ ਕਿ ਰਾਜੀਵ ਟੀਮ ਨੂੰ ਕੰਟਰੋਲ ਨਹੀਂ ਕਰ ਪਾਏ। ਸਕ੍ਰਿਪਟ ਸਮੇਂ 'ਤੇ ਤਿਆਰ ਨਹੀਂ ਮਿਲੀ। ਇਸ ਨਾਲ ਸ਼ੋਅ ਦੀ ਕੁਆਲਿਟੀ 'ਤੇ ਅਸਰ ਪਿਆ ਅਤੇ ਟੀ. ਆਰ. ਪੀ. ਅਤੇ ਵੀ ਜ਼ਿਆਦਾ ਡਿੱਗ ਪਈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ੋਅ 'ਤੇ ਨੈਗੇਟਿਵ ਅਸਰ ਹੋ ਰਿਹਾ ਹੈ ਪਰ ਤਾਜ਼ਾ ਰਿਪੋਰਟਜ਼ ਦੀ ਮੰਨੀਏ ਤਾਂ ਇਸ ਦੇ ਪਿੱਛੇ ਇਕ ਵੱਡੀ ਵਜ੍ਹਾ ਰਾਜੀਵ ਢੀਂਗਰਾ ਵੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਪਿਲ ਦਾ ਇਹ ਸ਼ੋਅ ਕੁਝ ਸਮੇਂ ਲਈ ਹੀ ਬੰਦ ਹੋਇਆ ਹੈ ਜਾਂ ਫਿਰ ਕਪਿਲ ਹੁਣ ਸਾਰਾ ਧਿਆਨ ਫਿਲਮਾਂ 'ਤੇ ਹੀ ਲਗਾਉਣਾ ਚਾਹੁੰਦਾ ਹੈ।


Tags: Kapil sharma showRajiv DhingraReal reasonFirangiBollywood and tv celebrityਕਪਿਲ ਸ਼ਰਮਾ ਰਾਜੀਵ ਢੀਂਗਰਾ