FacebookTwitterg+Mail

ਆਖਿਰ ਕਿਉਂ ਪ੍ਰਿਆਂਕ ਤੇ ਸਪਨਾ ਸਮੇਤ ਚੈਨਲ ਵਿਰੁੱਧ FIR ਦਾਇਰ ਕਰਵਾਏਗੀ ਪਾਕਿਸਤਾਨੀ ਮਾਡਲ

fir against priyank sharma and sapna choudhary
28 October, 2017 05:17:42 PM

ਨਵੀਂ ਦਿੱਲੀ(ਬਿਊਰੋ)— ਰੈਪਰ ਆਕਾਸ਼ ਡਡਲਾਨੀ ਨੂੰ ਧੱਕਾ ਮਾਰਨ ਕਾਰਨ 'ਬਿੱਗ ਬੌਸ 11' ਦੇ ਪਹਿਲੇ ਹੀ ਵੀਕੇਂਡ 'ਚ ਸਲਮਾਨ ਖਾਨ ਵਲੋਂ ਘਰੋਂ ਬਾਹਰ ਨਿਕਾਲੇ ਗਏ ਪ੍ਰਿਆਂਕ ਸ਼ਰਮਾ ਨੇ ਸ਼ੁੱਕਰਵਾਰ ਦੇ ਐਪੀਸੋਡ 'ਚ ਵਾਈਲਡ ਕਾਰਡ ਐਂਟਰੀ ਲਈ। ਪ੍ਰਿਆਂਕ ਦੀ ਐਂਟਰੀ ਨਾਲ ਪੂਰੇ ਘਰ 'ਚ ਖੁਸ਼ੀ ਦਾ ਮਾਹੌਲ ਛਾ ਗਿਆ ਤੇ ਸਭ ਤੋਂ ਵੱਧ ਖੁਸ਼ ਸੀ ਪ੍ਰਿਆਂਕ ਦੀ ਦੋਸਤ ਬਿਨਾਫਸ਼ਾ ਪਰ ਇਸ ਖੁਸ਼ੀ ਵਿਚਕਾਰ ਬੁਰੀ ਖਬਰ ਇਹ ਹੈ ਕਿ ਆਪਣੀ ਐਂਟਰੀ ਤੋਂ ਪਹਿਲੇ ਦਿਨ ਹੀ ਪ੍ਰਿਆਂਕ ਨੇ ਇਕ ਵਾਰ ਫਿਰ ਆਪਣੇ ਲਈ ਮੁਸੀਬਤ ਖੜ੍ਹੀ ਕਰ ਲਈ ਹੈ। ਖਬਰ ਹੈ ਕਿ ਅਰਸ਼ੀ ਨੇ ਪ੍ਰਿਆਂਕ ਵਿਰੁੱਧ ਐੱਫ. ਆਈ. ਆਰ. ਕਰਨ ਦਾ ਮਨ ਬਣਾ ਲਿਆ ਹੈ।
ਅਸਲ 'ਚ ਪ੍ਰਿਆਂਕ ਸ਼ਰਮਾ ਨੇ ਅਰਸ਼ੀ ਖਾਨ ਦੇ ਨਿੱਜੀ ਕੇਸ ਦੀਆਂ ਗੱਲਾਂ ਬਿੱਗ ਬੌਸ ਦੇ ਘਰ ਸ਼ੁੱਕਰਵਾਰ ਦੇ ਐਪੀਸੋਡ 'ਚ ਸਪਨਾ ਤੇ ਅਰਸ਼ੀ ਵਿਚਕਾਰ ਚੱਲ ਰਹੀ ਲੜ੍ਹਾਈ ਵਿਚਕਾਰ ਪ੍ਰਿਆਂਕ ਨੇ ਸਪਨਾ ਨੂੰ ਕਿਹਾ ਕਿ ਉਹ ਅਰਸ਼ੀ ਦੇ ਸਾਹਮਣੇ 'ਗੋਆ ਤੇ ਪੁਣੇ' ਜ਼ੋਰ ਦੀ ਬੋਲੇ। ਸਪਨਾ ਨੇ ਪ੍ਰਿਆਂਕ ਦੀ ਗੱਲ ਸੁਣ ਕੇ ਇੰਝ ਹੀ ਕਿਹਾ। ਅਜਿਹੇ 'ਚ ਅਰਸ਼ੀ ਹੈਰਾਨ ਹੋ ਗਈ ਤੇ ਸ਼ਾਇਦ ਬਿੱਗ ਬੌਸ ਦੇ ਘਰ ਪਹਿਲੀ ਵਾਰ ਫੁੱਟ-ਫੁੱਟ ਕੇ ਰੋਣ ਲੱਗੀ। ਅਰਸ਼ੀ ਖਾਨ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਉਹ ਇਸ ਗੱਲ ਤੋਂ ਹੈਰਾਨ ਹੈ ਕਿ ਸਪਨਾ ਨੂੰ ਇਸ ਬਾਰੇ ਆਖਿਰ ਕਿਵੇਂ ਪਤਾ ਲੱਗਾ।
ਖ਼ਬਰ ਮੁਤਾਬਕ ਅਰਸ਼ੀ ਖਾਨ ਦੀ ਪਬਲੀਸਿਟੀ ਟੀਮ ਨੇ ਆਪਣੇ ਬਿਆਨ 'ਚ ਕਿਹਾ ਹੈ, ''ਉਹ ਬਿੱਗ ਬੌਸ ਮੁਕਾਬਲੇਬਾਜ਼ ਪ੍ਰਿਆਂਕ ਸ਼ਰਮਾ, ਸਪਨਾ ਚੌਧਰੀ, ਕਲਰਜ਼ ਤੇ ਐਨਡੇਮਾਲ (ਮੀਡੀਆ ਕੰਪਨੀ) ਵਿਰੁੱਧ ਆਈ. ਪੀ. ਸੀ. ਦੀਆਂ ਕਈ ਧਰਾਵਾਂ ਦੇ ਤਹਿਤ ਐਫ. ਆਈ. ਆਰ. ਦਰਜ ਕਰਾਵੇਗੀ। ਕਲਰਜ਼ ਤੇ ਐਨਡੇਮਾਲ ਇਸ ਗੱਲ ਦੇ ਦੋਸ਼ੀ ਹਨ ਤਿ ਉਨ੍ਹਾਂ ਨੇ ਅਦਾਲਤ 'ਚ ਚੱਲ ਰਹੇ ਇਕ ਕਾਨੂੰਨੀ ਮਾਮਲੇ ਨਾਲ ਜੁੜੀ ਘਟਨਾ ਨੂੰ ਟੀ. ਵੀ. 'ਤੇ ਟੈਲੀਕਾਸਟ ਕੀਤਾ ਹੈ।'' ਅਰਸ਼ੀ ਦੇ ਪਬਲੀਸਿਟੀ ਟੀਮ ਨੇ ਇਸ ਨੂੰ ਇਕ ਮਹਿਲਾ ਦੇ ਅਕਸ 'ਤੇ ਡੂੰਘੀ ਸੱਟ ਵਾਂਗ ਦੇਖਿਆ ਹੈ।


Tags: Bigg boss11FIRPriyank sharmaSapna choudharyArshi khanLegal caseਸਲਮਾਨ ਖਾਨਅਰਸ਼ੀ ਖਾਨ