FacebookTwitterg+Mail

ਧੋਖਾਧੜੀ ਕਾਂਡ 'ਚ ਵਧੀਆਂ ਸੋਨਾਕਸ਼ੀ ਸਿਨਹਾ ਦੀਆਂ ਮੁਸ਼ਕਲਾਂ

fir against sonakshi sinha
21 February, 2019 09:31:11 AM

ਜਲੰਧਰ(ਬਿਊਰੋ)— ਬਾਲੀਵੁੱਡ ਦੀ ਦਬੰਗ ਗਰਲ ਯਾਨੀ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਆਪਣੇ 'ਤੇ ਲੱਗੇ ਧੋਖਾਧੜੀ ਨਾਲ ਜੁੜੇ ਇਕ ਮਾਮਲੇ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਇਹ ਮਾਮਲਾ ਪਿਛਲੇ ਸਾਲ ਦਾ ਹੈ ਜਿਸ 'ਚ ਅਦਾਕਾਰਾ ਸਮੇਤ ਕੁੱਲ ਸੱਤ ਲੋਕਾਂ 'ਤੇ 37 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ 'ਚ ਐੱਫ.ਆਈ.ਆਰ. ਨਾ ਦਰਜ ਨਾ ਕਰਨ 'ਤੇ ਸ਼ਿਕਾਇਤਕਰਤਾ ਨੇ ਜਹਿਰ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਘਟਨਾ ਨੂੰ ਦੇਖਦੇ ਹੋਏ ਪੁਲਸ ਨੇ ਹੁਣ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਤੁਹਾਨੂੰ ਦੱਸ ਦੇਈਏ ਸ਼ਿਵਪੁਰੀ ਨਿਵਾਸੀ ਪ੍ਰਮੋਦ ਸ਼ਰਮਾ ਨੇ 24 ਨਵੰਬਰ ਨੂੰ ਐੱਸ. ਐੱਸ. ਪੀ. ਨੂੰ ਦੱਸਿਆ ਸੀ ਕਿ ਦਿੱਲੀ 'ਚ 30 ਸਤੰਬਰ ਨੂੰ ਉਨ੍ਹਾਂ ਨੇ ਇੰਡੀਆ ਫੈਸ਼ਨ ਐਂਡ ਬਿਊਟੀ ਐਵਾਰਡ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਸੀ। ਜਿੱਥੇ ਜੂਨ 'ਚ ਸੋਨਾਕਸ਼ੀ ਸਿਨਹਾ ਨੂੰ ਇੱਥੇ ਆਉਣ ਲਈ ਬੁੱਕ ਵੀ ਕੀਤਾ ਗਿਆ ਸੀ। ਇਸ ਬੁਕਿੰਗ ਦੇ ਤਹਿਤ ਸੋਨਾਕਸ਼ੀ ਨੂੰ ਕੁੱਲ 28 ਲੱਖ 17 ਹਜ਼ਾਰ ਦਾ ਭੁਗਤਾਨ ਦਿੱਤਾ ਸੀ। ਜਿੱਥੇ ਕਪਨੀਆਂ ਦਾ ਪੈਸਾ ਜੋੜ ਕੇ 37 ਲੱਖ ਦਾ ਪੇਮੈਂਟ ਆਨਲਾਇਨ ਕੀਤਾ ਸੀ ਪਰ ਪੈਸੇ ਲੈਣ ਦੇ ਬਾਵਜੂਦ ਸੋਨਾਕਸ਼ੀ ਇਵੈਂਟ 'ਚ ਨਾ ਪਹੁੰਚੀ। 
ਜਿਸ ਤੋਂ ਬਾਅਦ ਪ੍ਰਮੋਦ ਸ਼ਰਮਾ ਨੇ ਸੋਨਾਕਸ਼ੀ ਸਿਨਹਾ ਅਤੇ ਹੋਰ ਕੁਝ ਲੋਕਾਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰਾਇਆ ਹੈ। ਅਜਿਹੇ 'ਚ ਹੁਣ ਇਸ ਮਾਮਲੇ 'ਤੇ ਪੁਲਸ ਦੀ ਜਾਂਚ ਤੇਜ਼ ਹੋ ਗਈ ਹੈ। ਜਿੱਥੇ ਹੁਣ ਮੰਨਿਆ ਜਾ ਰਿਹਾ ਹੈ ਕਿ ਸੋਨਾਕਸ਼ੀ ਦੀਆਂ ਮੁਸ਼ਕਲਾਂ ਹੁਣ ਵਧ ਸਕਦੀਆਂ ਹਨ।


Tags: Sonakshi Sinha FIR Pramod SharmaIndia Fashion and Beauty Award Bollywood Celebrity News ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.