FacebookTwitterg+Mail

#MeToo : ਆਲੋਕ ਨਾਥ ਖਿਲਾਫ ਮੁੰਬਈ ਪੁਲਸ ਨੇ ਦਰਜ ਕੀਤਾ ਰੇਪ ਦਾ ਮਾਮਲਾ

fir registered against actor alok nath
21 November, 2018 11:29:32 AM

ਮੁੰਬਈ(ਬਿਊਰੋ)— #MeToo ਦੀ ਲਪੇਟ 'ਚ ਐਕਟਰ ਆਲੋਕ ਨਾਥ ਖਿਲਾਫ ਓਸ਼ੀਵਾਰਾ ਪੁਲਸ ਸਟੇਸ਼ਨ 'ਚ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਟੀ. ਵੀ. ਲੇਖਿਕਾ ਵਿਨਤਾ ਨੰਦਾ ਨੇ ਬੀਤੇ ਦਿਨੀਂ ਐਕਟਰ ਆਲੋਕ ਨਾਥ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਉਥੇ ਹੀ ਇਸ ਤੋਂ ਬਾਅਦ ਕਈ ਅਦਾਕਾਰਾਂ ਨੇ ਆਲੋਕ ਨਾਥ ਬਾਰੇ ਕਈ ਰਾਜ ਖੋਲ੍ਹੇ ਅਤੇ ਆਪਣੇ ਨਾਲ ਹੋਏ ਗਲਤ ਵਤੀਰੇ ਬਾਰੇ ਸੋਸ਼ਲ ਮੀਡੀਆ ਦੇ ਜਰੀਏ ਸ਼ੇਅਰ ਕੀਤਾ।

ਦੱਸ ਦੇਈਏ ਕਿ ਇਨ੍ਹਾਂ ਦੋਸ਼ਾਂ ਤੋਂ ਬਾਅਦ ਆਲੋਕ ਨਾਥ ਦਾ ਕਹਿਣਾ ਸੀ ਕਿ ਇਹ ਝੂਠ ਹੈ। ਖਬਰਾਂ ਦੀ ਮੰਨੀਏ ਤਾਂ ਹੁਣ ਉਨ੍ਹਾਂ ਨੇ ਵਿਨਤਾ ਨੰਦਾ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਆਲੋਕ ਦੀ ਪਤਨੀ ਨੇ 12 ਅਕਤੂਬਰ ਨੂੰ ਅਮਬੋਲੀ ਸਟੇਸ਼ਨ 'ਚ ਇਕ ਪੱਤਰ ਲਿਖਿਆ ਸੀ। ਜਾਣਕਾਰੀ ਮੁਤਾਬਕ, ਆਲੋਕ ਨਾਥ ਨੇ ਹੇਠਲੀ ਅਦਾਲਤ ਨੂੰ ਵੀ ਅਪੀਲ ਕੀਤੀ ਹੈ ਕਿ ਨੰਦਾ ਖਿਲਾਫ ਮਾਣਹਾਨੀ ਦੇ ਕੇਸ ਦੀ ਜਾਂਚ ਕਰਵਾਈ ਜਾਵੇ।


Tags: Alok Nath FIR MeToo Mumbai Police Additional CP Manoj Sharma Oshiwara

Edited By

Sunita

Sunita is News Editor at Jagbani.