FacebookTwitterg+Mail

ਬਲਾਕਬਸਟਰ ਲਈ ਕੰਟਰੋਵਰਸੀ ਕਿੰਗ ਕਪਿਲ ਨੇ ਰਚੀ ਤੂਫਾਨੀ ਪਲਾਨਿੰਗ, ਸਿਹਤ ਨੂੰ ਬਣਾਇਆ ਜ਼ਰੀਆ!!

firangi
06 September, 2017 04:16:30 PM

ਮੁੰਬਈ— ਕੀ ਸੱਚੀ ਸਿਰਫ ਬੀਮਾਰੀ ਹੀ ਕਪਿਲ ਦੇ ਸ਼ੋਅ ਦੇ ਬੰਦ ਹੋਣ ਦੀ ਵਜ੍ਹਾ ਹੈ? ਜੇਕਰ ਬੀਤੇ 6 ਮਹੀਨਿਆਂ ਦੀ ਰਿਪੋਰਟ ਕਾਰਡ ਨੂੰ ਕੱਢ ਕੇ ਦੇਖਿਆ ਜਾਵੇ ਤਾਂ ਅਜਿਹਾ ਨਹੀਂ ਹੈ, ਬਲਕਿ ਕਹਾਣੀ 'ਚ ਨਵਾਂ ਟਵਿਸਟ ਹੈ। ਕਪਿਲ ਦੀ ਡੈਬਿਊ ਫਿਲਮ 'ਕਿਸ ਕਿਸ ਨੂੰ ਪਿਆਰ ਕਰੂੰ' ਦੌਰਾਨ ਕਪਿਲ ਸ਼ੋਅ ਅਤੇ ਆਪਣੀ ਫਿਲਮ ਨੂੰ ਇੱਕਠੇ ਸੰਭਾਲ ਰਹੇ ਸਨ ਪਰ ਇਸ ਵਾਰ ਕਪਿਲ ਆਪਣੀ ਨੈਗੇਟਿਵ ਇਮੇਜ ਦੇ ਨਾਲ 'ਫਿਰੰਗੀ' ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ ਹਨ। ਮਿਲੀ ਜਾਣਕਾਰੀ ਮੁਤਾਬਕ 'ਫਿਰੰਗੀ' ਲਈ ਕਪਿਲ ਨੇ ਆਪਣੇ ਸ਼ੋਅ ਨੂੰ ਇਕ ਸਾਈਡ ਰੱਖ ਦਿੱਤਾ ਹੈ। 
ਬੀਤੇ ਕਈ ਦਿਨਾਂ ਤੋਂ ਸੈੱਟ 'ਤੇ ਕਪਿਲ ਦਾ ਧਿਆਨ ਸਿਰਫ 'ਫਿਰੰਗੀ' 'ਤੇ ਹੀ ਹੁੰਦਾ ਸੀ। ਇÎੱਥੋਂ ਤੱਕ ਕਿ ਸੁਨੀਲ ਗਰੋਵਰ, ਅਲੀ ਅਸਗਰ ਅਤੇ ਸੁਗੰਧਾ ਮਿਸ਼ਰਾ ਦੇ ਚਲੇ ਜਾਣ ਤੋਂ ਬਾਅਦ ਕਪਿਲ ਨੇ ਕੁਝ ਨਵੇਂ ਕਾਮੇਡੀਅਨ ਦੀ ਐਂਟਰੀ ਇਹ ਕਹਿ ਕੇ ਕਰਵਾਈ ਕੀ ਉਨ੍ਹਾਂ ਦਾ ਕਿਰਦਾਰ ਯੂਨਿਟ ਹੋਵੇਗਾ। ਹਾਲਾਂਕਿ ਕਪਿਲ ਨੇ ਕਿਸੇ ਦੇ ਕਿਰਦਾਰ 'ਚ ਕੋਈ ਦਿਲਚਸਪੀ ਨਹੀਂ ਦਿਖਾਈ।
ਜ਼ਿਕਰਯੋਗ ਹੈ ਕਿ ਜਦੋਂ ਕਪਿਲ ਤੋਂ ਕੋਈ ਕਿਰਦਾਰ ਜਾਂ ਫਿਰ ਕ੍ਰਿਏਟਿਵ ਤੌਰ 'ਤੇ ਗੱਲ ਕਰਦਾ ਤਾਂ ਉਨ੍ਹਾਂ ਦਾ ਇਹੀ ਕਹਿਣਾ ਹੁੰਦਾ ਸੀ ਕਿ ਉਨ੍ਹਾਂ ਦਾ ਪੂਰਾ ਧਿਆਨ ਫਿਲਮ 'ਤੇ ਹੈ। ਫਿਲਮ ਖਤਮ ਹੋਣ ਤੋਂ ਬਾਅਦ ਸ਼ੋਅ 'ਤੇ ਧਿਆਨ ਦੇਵਾਂਗਾ। ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਕਪਿਲ ਨੇ ਇਹ ਬ੍ਰੇਕ ਆਪਣੀ ਫਿਲਮ ਦੇ ਬਕਾਇਆ ਕੰਮ ਨੂੰ ਪੂਰਾ ਕਰਨ ਲਈ ਲਿਆ ਹੈ, ਤਾਂ ਕਿ ਨਵੰਬਰ 'ਚ ਉਹ ਆਪਣੀ ਫਿਲਮ ਨੂੰ ਰਿਲੀਜ਼ ਕਰ ਸਕੇ।
ਸ਼ੋਅ ਦੇ ਚੱਲਦੇ ਕਪਿਲ ਦੇ ਫਿਲਮ ਦੇ ਕਾਫੀ ਕੰਮ ਪੈਂਡਿੰਗ ਪਏ ਹਨ। ਜੋ ਹੁਣ ਉਹ ਬ੍ਰੇਕ 'ਚ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ।


Tags: FirangiKapil sharmaThe kapil sharma showTv celebrityਫਿਰੰਗੀਕਪਿਲ ਸ਼ਰਮਾ