FacebookTwitterg+Mail

'ਫਿਰੰਗੀ' ਦੇ ਸੈੱਟ 'ਤੇ ਆਖਿਰ ਕਿਉਂ ਕਪਿਲ ਨੂੰ ਪੈਂਦੀਆਂ ਸਨ ਗਾਲ੍ਹਾਂ? ਨਹੀਂ ਕਰ ਪਾਏ ਅਦਾਕਾਰਾ ਨੂੰ ਟੱਚ

firangi
27 October, 2017 05:32:05 PM

ਮੁੰਬਈ(ਬਿਊਰੋ)— ਪਿਛਲਾ ਕੁਝ ਸਮਾਂ ਕਪਿਲ ਸ਼ਰਮਾ ਲਈ ਕਾਫੀ ਬੁਰਾ ਰਿਹਾ। ਦੋਸਤਾਂ ਨਾਲ ਲੜਾਈ ਹੋਈ, ਸ਼ੋਅ ਬੰਦ ਹੋਇਆ। ਡਿਪ੍ਰੇਸ਼ਨ ਦੇ ਕਾਰਨ ਸ਼ਰਾਬ ਦੀ ਲਤ ਲੱਗ ਗਈ ਪਰ ਇਹ ਸਭ ਪਹਿਲਾਂ ਦੀ ਗੱਲ ਹੈ ਕਿਉਂਕਿ ਕਪਿਲ ਨੇ ਫਿਲਮ 'ਫਿਰੰਗੀ' ਨਾਲ ਕਮਬੈਕ ਕੀਤਾ ਹੈ, ਜਿਸ ਤੋਂ ਬਾਅਦ ਉਮੀਦ ਹੈ ਕਿ ਜਲਦੀ ਹੀ ਉਹ ਆਪਣੇ ਨਵੇਂ ਸ਼ੋਅ ਨਾਲ ਦਿਖਣਗੇ। 
ਜਾਣਕਾਰੀ ਮੁਤਾਬਕ 'ਫਿਰੰਗੀ' ਦੀ ਕਹਾਣੀ 1920 ਦੇ ਸਮੇਂ ਦੀ ਹੈ ਜਦੋਂ ਸਾਡਾ ਭਾਰਤ ਦੇਸ਼ ਅੰਗਰੇਜ਼ਾਂ ਦਾ ਗੁਲਾਮ ਸੀ। 'ਫਿਰੰਗੀ' 'ਚ ਇਹ ਦੱਸਿਆ ਗਿਆ ਹੈ ਕਿ ਸਾਰੇ ਅੰਗਰੇਜ਼ਾਂ ਬੁਰੇ ਨਹੀਂ ਸਨ ਤੇ ਟੀ.ਵੀ, ਸਟੇਸ਼ਨ ਵੀ ਉਨ੍ਹਾਂ ਨੇ ਹੀ ਬਣਾਏ ਸਨ। ਮੇਰੇ ਦਾਦਾ ਜੀ ਨੇ ਮੈਨੂੰ ਇਕ ਬਚਪਨ 'ਚ ਕਹਾਣੀ ਸੁਣਾਈ ਸੀ ਕਿ ਉਨ੍ਹਾਂ ਨੇ ਇਕ ਅੰਗਰੇਜ਼ਾਂ ਦੀ ਮਦਦ ਕੀਤੀ ਸੀ। ਬਦਲੇ 'ਚ ਉਸ ਨੇ ਮੇਰੇ ਦਾਦਾ ਜੀ ਨੂੰ ਨੌਕਰੀ ਆਫਰ ਕੀਤੀ ਪਰ ਮੇਰੇ ਦਾਦੇ ਕੋਲ ਪਹਿਲਾਂ ਤੋਂ ਹੀ ਕੰਮ ਸੀ, ਜਿਸ ਕਾਰਨ ਉਨ੍ਹਾਂ ਨੇ ਉਹ ਕੰਮ ਆਪਣੇ ਸਾਲੇ ਨੂੰ ਦਿਵਾ ਦਿੱਤਾ।
ਪੰਜਾਬ 'ਚ ਕੀਤੀ ਸ਼ੂਟਿੰਗ
ਇਸ ਫਿਲਮ ਦੀ ਸ਼ੂਟਿੰਗ ਪੰਜਾਬ 'ਚ ਹੋਈ ਹੈ। ਅਸਲ 'ਚ ਮੈਂ ਹੀ ਨਿਰਦੇਸ਼ਕ ਰਾਜੀਵ ਨੂੰ ਕਿਹਾ ਸੀ ਕਿ ਪੰਜਾਬ ਦੀ ਸਰਦੀ 'ਚ ਫਿਲਮ ਦੀ ਸ਼ੂਟ ਕਰਾਂਗੇ। ਇਸ ਲਈ ਅਸੀਂ ਪੰਜਾਬ ਦੇ ਪਿੰਡ 'ਚ ਸੈੱਟ ਲਗਾਇਆ। ਮਜ਼ੇਦਾਰ ਗੱਲ ਇਹ ਹੈ ਕਿ ਮੇਰੀ ਮਾਂ ਪਤਾ ਹੀ ਨਹੀਂ ਲੱਗ ਪਾਈ ਕਿ ਇਹ ਫਿਲਮ ਦਾ ਸੈੱਟ ਹੈ ਤੇ ਉਹ ਉੱਥੇ ਬੈਠ ਕੇ ਕੰਬਲ ਗਿਣਦੀ ਰਹਿੰਦੀ ਸੀ। ਧੁੰਦ ਤੇ ਬਿਜ਼ੀ ਸ਼ੈਡਿਊਲ ਕਾਰਨ ਵੀ ਕਈ ਵਾਰ ਸ਼ੂਟਿੰਗ 'ਚ ਦੇਰੀ ਹੋਈ, ਇਸ ਲਈ ਜਦੋਂ ਕਲਾਕਾਰਾਂ ਨੂੰ ਕੰਬਲ ਪਹਿਨ ਕੇ ਸ਼ੂਟ ਕਰਨਾ ਹੁੰਦਾ ਸੀ ਤਾਂ ਮੈਨੂੰ ਸਾਰੇ ਹੱਸਦੇ ਹੋਏ ਗਾਲਾਂ ਕੱਢਦੇ ਸਨ। ਇਸ ਦੇ ਨਾਲ ਹੀ ਮੈਂ ਆਪਣੇ ਪਿਛਲੀ ਫਿਲਮ 'ਚ ਤਿੰਨ ਅਦਾਕਾਰਾਂ ਨਾਲ ਰੋਮਾਂਸ ਕੀਤਾ ਸੀ ਤੇ ਇਸ ਫਿਲਮ 'ਚ ਪੈਸਾ ਲਗਾਉਣ ਤੋਂ ਬਾਅਦ ਵੀ ਮੈਂ ਇਕ ਵੀ ਅਦਾਕਾਰਾ ਨੂੰ ਟੱਚ ਨਹੀਂ ਕਰ ਸਕਿਆ, ਕਿਉਂਕਿ 1920 'ਚ ਤਾਂ ਅੱਖਾਂ ਵਾਲਾ ਪਿਆਰ ਹੁੰਦਾ ਸੀ (ਹੱਸਦੇ ਹੋਏ)।


Tags: FirangiMonica gillRajiv DhingraKapil sharmaThe kapil sharma showਕਪਿਲ ਸ਼ਰਮਾ