FacebookTwitterg+Mail

ਇਸ ਐਕਟਰ ਦੇ ਸਟੂਡੀਓ 'ਚ ਲੱਗੀ ਭਿਆਨਕ ਅੱਗ, 2 ਫਿਲਮਾਂ ਦੇ ਸੈੱਟ ਹੋਏ ਸੜ੍ਹ ਕੇ ਸੁਆਹ

fire in akkineni nagarjuna s annapurna studios
14 November, 2017 05:17:20 PM

ਮੁੰਬਈ(ਬਿਊਰੋ)— ਦੱਖਣੀ ਭਾਰਤ (ਤੇਲੁਗੂ) ਐਕਟਰ ਨਾਗਾਅਰਜੁਨ ਅੱਕੀਨੇਨੀ ਦੇ ਹੈਦਰਾਬਾਦ ਸਥਿਤ ਅੰਨਪੂਰਣਾ ਸਟੂਡੀਓ 'ਚ ਸੋਮਵਾਰ ਨੂੰ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਇਸ ਅੱਗ 'ਚ ਤੇਲੁਗੂ ਫਿਲਮਾਂ ਦੇ ਸੈੱਟ ਲਪੇਟ 'ਚ ਆ ਗਏ।

Punjabi Bollywood Tadka

ਹਾਲਾਂਕਿ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ। ਅੱਗ ਦੇ ਬਾਰੇ 'ਚ ਪਤਾ ਲੱਗਦੇ ਹੀ ਅੱਗ ਬੁਝਾਊ ਗੱਡੀਆਂ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਈ। ਜ਼ਿਕਰਯੋਗ ਹੈ ਕਿ ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ ਪਰ ਅੰਦਾਜ਼ੇ 'ਚ ਇਸ ਨੂੰ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

Punjabi Bollywood Tadka

ਤੁਹਾਨੂੰ ਦੱਸ ਦੇਈਏ ਕਿ ਇਹ ਸਟੂਡੀਓ ਅੱਕੀਨੇਨੀ ਨਾਗਾਅਰਜੁਨ ਦੇ ਪਰਿਵਾਰ ਦਾ ਹੈ ਤੇ ਇੱਥੇ ਫਿਲਮਾਂ ਤੋਂ ਇਲਾਵਾ ਟੀ. ਵੀ. ਤੇ ਰਿਐਲਿਟੀ ਸ਼ੋਅ ਦੀ ਸ਼ੂਟਿੰਗ ਹੁੰਦੀ ਰਹਿੰਦੀ ਹੈ। ਹਾਲਾਂਕਿ ਜਾਣਕਾਰੀ ਮੁਤਾਬਕ ਚੰਗੀ ਗੱਲ ਇਹ ਹੈ ਕਿ ਅੱਗ ਲੱਗਣ ਦੇ ਸਮੇਂ ਉੱਥੇ ਕੋਈ ਵੀ ਸ਼ੂਟ ਨਹੀਂ ਚੱਲ ਰਿਹਾ ਸੀ, ਜਿਸ ਨਾਲ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਜਾਂ ਮੌਤ ਦੀ ਖਬਰ ਸਾਹਮਣੇ ਨਹੀਂ ਆਈ ਹੈ। 

Punjabi Bollywood Tadka Punjabi Bollywood Tadka


Tags: Akkineni NagarjunaAnnapurna studiosFireਨਾਗਾਅਰਜੁਨ ਅੱਕੀਨੇਨੀਨਪੂਰਣਾ ਸਟੂਡੀਓ