FacebookTwitterg+Mail

ਕਪਿਲ ਸ਼ਰਮਾ ਦੇ ਘਰ ਲੱਗੀ ਅੱਗ, ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ

fire in comedian kapil sharma house see details
19 July, 2019 11:52:55 AM

ਮੁੰਬਈ (ਬਿਊਰੋ) — ਮੁੰਬਈ ਦੇ ਓਸ਼ੀਵਾਰਾ ਇਲਾਕੇ 'ਚ ਮੌਜੂਦ ਇਕ ਸੱਤ ਮੰਜਿਲਾਂ ਇਮਾਰਤ, ਸ਼ਾਂਤੀਵਨ ਦੇ ਚੌਥੇ ਫਲੋਰ 'ਤੇ ਮੌਜ਼ੂਦ ਇਕ ਫਲੈਟ 'ਚ ਵੀਰਵਾਰ ਦੁਪਹਿਰ ਅਚਾਨਕ ਅੱਗ ਲੱਗਣ ਨਾਲ ਹੜਕੰਪ ਮਚ ਗਿਆ। ਦੱਸਿਆ ਗਿਆ ਕਿ ਇਹ ਫਲੈਟ ਜਿਸਦਾ ਨੰਬਰ 333 ਹੈ, ਟੀ. ਵੀ. ਦੇ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦਾ ਹੈ। ਹਾਲਾਂਕਿ ਮੌਕੇ 'ਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ। 

 

ਬਿਲਡਿੰਗ ਦੇ ਚੌਥੇ ਫਲੋਰ 'ਤੇ ਅੱਗ ਲੱਗਦੇ ਹੀ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਸੀ। ਸਥਾਨਕ ਲੋਕਾਂ ਮੁਤਾਬਕ, ਅੱਗ ਘਰ ਦੀ ਰਸੋਈ 'ਚ ਲੱਗੀ ਸੀ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਪਿਲ ਸ਼ਰਮਾ ਇਸ ਘਰ 'ਚ ਨਹੀਂ ਰਹਿੰਦੇ ਹਨ। ਕਪਿਲ ਦੇ ਇਸ ਫਲੈਟ ਦੇ ਗੁਆਂਢ 'ਚ ਰਹਿਣ ਵਾਲੇ ਪਰਿਵਾਰ ਮੁਤਾਬਕ, ਕਪਿਲ ਦੇ ਹੈਲਪਰਸ ਇਥੇ ਆਉਂਦੇ-ਜਾਂਦੇ ਰਹਿੰਦੇ ਸਨ ਪਰ ਕਪਿਲ ਇਥੋਂ ਕਿਸੇ ਦੂਜੀ ਜਗ੍ਹਾ 'ਤੇ ਰਹਿਣ ਲਈ ਜਾ ਚੁੱਕੇ ਹਨ। ਉਥੇ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਥੇ ਕੋਈ ਵੀ ਨਹੀਂ ਆਉਂਦਾ ਸੀ, ਜਿਸ ਕਾਰਨ ਇਹ ਪੂਰੀ ਤਰ੍ਹਾ ਖਾਲੀ ਹੈ।


Tags: Kapil SharmaEarlier HomeShantivan SocietyFireAdarshAndheri WestMumbai

Edited By

Sunita

Sunita is News Editor at Jagbani.