FacebookTwitterg+Mail

ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ 'ਚ ਲੱਗੀ ਭਿਆਨਕ ਅੱਗ, ਹੋਇਆ ਭਾਰੀ ਨੁਕਸਾਨ

fire karan johar production house dharma productions
01 May, 2019 12:13:43 PM

ਮੁੰਬਈ (ਬਿਊਰੋ) — ਬਾਲੀਵੁੱਡ ਫਿਲਮ ਮੇਕਰ ਕਰਨ ਜੌਹਰ ਦੀ ਪ੍ਰੋਡਕਸ਼ਨ ਕੰਪਨੀ 'ਧਰਮਾ ਪ੍ਰੋਡਕਸ਼ਨ' ਦੇ ਗੋਰੇਗਾਂਵ (ਮੁੰਬਈ) ਸਥਿਤ ਗੋਦਾਮ 'ਚ ਬੀਤੀ ਰਾਤ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਅੱਗ 'ਚ ਕਈ ਜ਼ਰੂਰੀ ਚੀਜਾਂ ਸੜ੍ਹ ਕੇ ਸੁਵਾਹ ਹੋ ਗਈਆਂ। ਘਟਨਾ ਸਥਾਨ 'ਤੇ ਦਮਕਲ ਵਿਭਾਗ ਦੀਆਂ 12 ਗੱਡੀਆਂ ਅੱਗ 'ਤੇ ਕਾਬੂ ਪਾਉਣ ਲਈ ਪਹੁੰਚੀਆਂ। ਕਾਫੀ ਦੇਰ ਬਾਅਦ ਭਿਆਨਕ ਅੱਗ 'ਤੇ ਕਾਬੂ ਪਾਇਆ ਗਿਆ।


ਏ. ਐੱਨ. ਆਈ ਦੀ ਰਿਪੋਰਟ ਮੁਤਾਬਕ, ਧਰਮਾ ਪ੍ਰੋਡਕਸ਼ਨ ਦੇ ਗੋਦਾਮ 'ਚ ਸਭ ਤੋਂ ਪਹਿਲਾਂ ਅੱਗ ਲੱਗੀ। ਇਸ ਤੋਂ ਬਾਅਦ ਤੀਜੇ ਫਲੋਰ ਤੱਕ ਅੱਗ ਤੇਜੀ ਨਾਲ ਫੈਲ ਗਈ। ਅੱਗ ਲੱਗਣ ਕਾਰਨ ਬਿਲਡਿੰਗ ਨੂੰ ਕਾਫੀ ਨੁਕਸਾਨ ਹੋਇਆ ਹੈ। ਘਟਨਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।


Tags: Karan JoharDharma Production HouseGodownMumbaiFire

Edited By

Sunita

Sunita is News Editor at Jagbani.