FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸ਼ਾਹਰੁਖ-ਆਲੀਆ ਦੀ ਫਿਲਮ 'ਡੀਅਰ ਜ਼ਿੰਦਗੀ' ਦਾ ਫਰਸਟ ਲੁੱਕ

first look of dear zindagi
18 October, 2016 10:30:18 PM
ਮੁੰਬਈ— ਸ਼ਾਹਰੁਖ ਖਾਨ ਤੇ ਆਲੀਆ ਭੱਟ ਦੀ ਫਿਲਮ 'ਡੀਅਰ ਜ਼ਿੰਦਗੀ' ਦਾ ਫਰਸਟ ਲੁੱਕ ਟਵਿਟਰ 'ਤੇ ਰਿਲੀਜ਼ ਹੋ ਗਿਆ ਹੈ। ਜਿਵੇਂ ਹੀ ਧਰਮਾ ਪ੍ਰੋਡਕਸ਼ਨਜ਼ ਨੇ ਇਸ ਨੂੰ ਰਿਲੀਜ਼ ਕੀਤਾ, ਇਹ ਟਵਿਟਰ 'ਤੇ ਟਰੈਂਡ ਕਰਨ ਲੱਗਾ। ਹੋਵੇ ਵੀ ਕਿਉਂ ਨਾ, ਸ਼ਾਹਰੁਖ ਤੇ ਆਲੀਆ ਦੇ ਫੈਨਜ਼ ਉਨ੍ਹਾਂ ਨੂੰ ਇਕੱਠੇ ਦੇਖਣ ਲਈ ਬੇਕਰਾਰ ਜੋ ਹਨ। ਇਸ ਲਈ ਜਿਵੇਂ ਹੀ ਇਹ ਲੁੱਕ ਰਿਲੀਜ਼ ਹੋਇਆ ਸੋਸ਼ਲ ਮੀਡੀਆ 'ਤੇ ਇਸ ਨੂੰ ਸ਼ੇਅਰ ਕੀਤਾ ਜਾਣ ਲੱਗਾ।
ਦੱਸਣਯੋਗ ਹੈ ਕਿ ਇਸ ਫਿਲਮ ਦੀ ਡਾਇਰੈਕਟਰ 'ਇੰਗਲਿਸ਼ ਵਿੰਗਲਿਸ਼' ਫੇਮ ਗੌਰੀ ਸ਼ਿੰਦੇ ਹੈ। ਜਦੋਂ ਤੋਂ ਉਨ੍ਹਾਂ ਨੇ ਇਹ ਫਿਲਮ ਸ਼ੁਰੂ ਕੀਤੀ ਹੈ, ਉਦੋਂ ਤੋਂ ਫਿਲਮ ਚਰਚਾ 'ਚ ਹੈ। ਇਸ ਦੀ ਵਜ੍ਹਾ ਹੈ ਸ਼ਾਹਰੁਖ ਖਾਨ ਤੇ ਆਲੀਆ ਭੱਟ ਦਾ ਇਕੱਠਿਆਂ ਹੋਣਾ। ਸਾਰਿਆਂ ਦੇ ਦਿਮਾਗ 'ਚ ਇਹੀ ਸਵਾਲ ਹੈ ਕਿ ਫਿਲਮ 'ਚ ਸ਼ਾਹਰੁਖ ਤੇ ਆਲੀਆ ਦਾ ਕੀ ਕਿਰਦਾਰ ਹੋਵੇਗਾ? ਕੀ ਇਹ ਦੋਵੇਂ ਰੋਮਾਂਸ ਕਰਦੇ ਨਜ਼ਰ ਆਉਣਗੇ ਜਾਂ ਲੋਕਾਂ ਨੂੰ ਜ਼ਿੰਦਗੀ ਦਾ ਪਾਠ ਪੜ੍ਹਾਉਣਗੇ।
ਫੈਨਜ਼ ਦੇ ਇਸ ਸਵਾਲ ਦਾ ਜਵਾਬ ਤਾਂ ਫਿਲਮ ਦੇ ਇਸ ਫਰਸਟ ਲੁੱਕ 'ਚ ਵੀ ਜ਼ਾਹਿਰ ਨਹੀਂ ਹੋ ਰਿਹਾ ਕਿ ਕੀ ਆਲੀਆ ਫਿਲਮ 'ਚ ਸ਼ਾਹਰੁਖ ਦੀ ਲਵ ਲੇਡੀ ਦੇ ਕਿਰਦਾਰ 'ਚ ਹੈ ਜਾਂ ਫਿਰ ਕੁਝ ਹੋਰ। ਇਨ੍ਹਾਂ ਦੋਵਾਂ ਨੂੰ ਇਕੱਠਿਆਂ ਪਰਦੇ 'ਤੇ ਦੇਖਣਾ ਮਜ਼ੇਦਾਰ ਤਾਂ ਹੋਵੇਗਾ। ਇਹ ਫਿਲਮ ਇਸੇ ਸਾਲ 25 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ।

Tags: ਡੀਅਰ ਜ਼ਿੰਦਗੀ ਸ਼ਾਹਰੁਖ ਖਾਨ ਆਲੀਆ ਭੱਟ Dear Zindagi Shahrukh Khan Alia Bhatt