ਜਲੰਧਰ— ਪੰਜਾਬੀ ਗਾਇਕ ਤੇ ਅਭਿਨੇਤਾ ਅਮਰਿੰਦਰ ਗਿੱਲ ਦੀ ਅਗਾਮੀ ਫਿਲਮ 'ਲਵ ਪੰਜਾਬ' ਦਾ ਫਰਸਟ ਲੁੱਕ ਸਾਹਮਣੇ ਆ ਚੁੱਕਾ ਹੈ। ਅਮਰਿੰਦਰ ਗਿੱਲ ਨੇ ਫਿਲਮ ਦਾ ਫਰਸਟ ਲੁੱਕ ਆਪਣੇ ਫੇਸਬੁੱਕ ਪੇਜ 'ਤੇ ਕੱਲ ਸ਼ੇਅਰ ਕੀਤਾ। ਫਰਸਟ ਲੁੱਕ ਸ਼ੇਅਰ ਕਰਦਿਆਂ ਅਮਰਿੰਦਰ ਗਿੱਲ ਨੇ ਲਿਖਿਆ, 'This movie is dedicated to my parents for the values they have imbibed in me, the support and love of My dear wife in this journey is a blessing beyond words and to my wonderful children who were an inspiration.'
'ਲਵ ਪੰਜਾਬ' ਫਿਲਮ ਪੰਜਾਬ ਦੇ ਸੱਭਿਆਚਾਰ ਤੇ ਕਦਰਾਂ-ਕੀਮਤਾਂ 'ਤੇ ਆਧਾਰਿਤ ਫਿਲਮ ਜਾਪ ਰਹੀ ਹੈ। ਖੈਰ ਇਸ ਬਾਰੇ ਅਜੇ ਜ਼ਿਆਦਾ ਤਾਂ ਕੁਝ ਕਿਹਾ ਨਹੀਂ ਜਾ ਸਕਦਾ। ਟਰੇਲਰ ਆਉਣ ਤੋਂ ਬਾਅਦ ਸਪੱਸ਼ਟ ਹੋ ਹੀ ਜਾਵੇਗਾ ਕਿ ਫਿਲਮ ਦਾ ਵਿਸ਼ਾ ਵਸਤੂ ਕੀ ਹੈ। ਫਿਲਮ ਇਸੇ ਸਾਲ 11 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।