FacebookTwitterg+Mail

ਊਧਮ ਸਿੰਘ ਦੇ ਕਿਰਦਾਰ 'ਚ ਵਿੱਕੀ ਕੌਸ਼ਲ ਦਾ ਫਰਸਟ ਲੁੱਕ

first look of vicky kaushal as shaheed udham singh
30 April, 2019 02:40:29 PM

ਮੁੰਬਈ(ਬਿਊਰੋ)— ਸਰਜੀਕਲ ਸਟ੍ਰਾਈਕ 'ਤੇ ਬਣੀ ਫਿ‍ਲ‍ਮ 'ਉੜੀ' 'ਚ ਆਪਣੀ ਐਕ‍ਟਿੰਗ ਦਾ ਜਲਵਾ ਦਿਖਾਉਣ ਤੋਂ ਬਾਅਦ ਐਕ‍ਟਰ ਅਤੇ ਵਿੱਕੀ ਕੌਸ਼ਲ ਸਰਦਾਰ ਊਧਮ ਸਿੰਘ ਦੀ ਬਾਓਪਿਕ 'ਚ ਨਜ਼ਰ ਆਉਣਗੇ। ਵਿੱਕੀ ਫਿਲ‍ਮ 'ਚ ਊਧਮ ਸਿੰਘ ਦਾ ਹੀ ਕਿਰਦਾਰ ਨਿਭਾਉਣਗੇ। ਇਸ ਫਿ‍ਲ‍ਮ ਤੋਂ ਉਨ੍ਹਾਂ ਦਾ ਫਰਸ‍ਟ ਲੁੱਕ ਸਾਹਮਣੇ ਆ ਗਿਆ ਹੈ। ਜੋ ਤਸ‍ਵੀਰਾਂ ਸਾਹਮਣੇ ਆਈਆਂ ਹਨ, ਉਸ 'ਚ ਵਿੱ‍ਕੀ ਦਾ ਲੁੱਕ ਕਾਫੀ ਦਮਦਾਰ ਅਤੇ ਆਤ‍ਮਵਿਸ਼‍ਵਾਸ ਨਾਲ ਭਰੇ ਨਜ਼ਰ ਆ ਰਹੇ ਹਨ।


ਤਰਣ ਆਦਰਸ਼ ਨੇ ਵਿੱਕੀ ਕੌਸ਼ਲ ਦਾ ਫਰਸ‍ਟ ਲੁੱਕ ਸਾਂਝਾ ਕੀਤਾ ਹੈ। ਸਰਦਾਰ ਊਧਮ ਸਿੰਘ ਦੀ ਬਾਓਪਿਕ ਨੂੰ ਸ਼ੂਜਿਤ ਸਰਕਾਰ ਡਾਇਰੈਕ‍ਟ ਕਰ ਰਹੇ ਹਨ, ਜਦੋਂ ਕਿ ਇਸ ਦਾ ਪ੍ਰੋਡਕ‍ਸ਼ਨ ਰੌਨੀ ਲਾਹਿਰੀ ਨੇ ਕੀਤਾ ਹੈ। ਇਹ ਫਿਲ‍ਮ 2020 'ਚ ਰਿ‍ਲੀਜ਼ ਹੋਵੇਗੀ। ਫੈਨਜ਼ ਨੂੰ ਇਸ ਫਿ‍ਲ‍ਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਤੋਂ ਪਹਿਲਾਂ ਚਰਚਾ ਸੀ ਕਿ ਊਧਮ ਸਿੰਘ ਦੇ ਕਿਰਦਾਰ 'ਚ ਇਰਫਾਨ ਖਾਨ ਨੂੰ ਲਿਆ ਜਾ ਸਕਦਾ ਹੈ, ਖੈਰ ਹੁਣ ਸਭ ਫਾਈਨਲ ਹੋ ਗਿਆ ਹੈ। ਸ਼ਹੀਦ ਊਧਮ ਸਿੰਘ  ਭਾਰਤ ਦੇ ਸ‍ਵਤੰਤਰਤਾ ਲੜਾਈ ਦੇ ਮਹਾਨ ਕ੍ਰਾਂਤੀਕਾਰੀ ਸਨ। ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ 'ਚ ਬੇਮਿਸਾਲ ਯੋਗਦਾਨ ਦਿੱਤਾ ਸੀ।


Tags: Sardar Udham SinghFirst lookVicky KaushalBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.