ਨਵੀਂ ਦਿੱਲੀ- ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਦੀ ਅਗਲੀ ਫਿਲਮ 'ਪ੍ਰੇਮ ਰਤਨ ਧਨ ਪਾਓ' ਦੇ ਟਰੇਲਰ ਤੋਂ ਬਾਅਦ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ। ਇਸ ਗੀਤ ਦੇ ਬੋਲ 'ਪ੍ਰੇਮਲੀਲਾ' ਹੈ। ਇਸ 'ਚ ਰਾਮਲੀਲਾ ਦਾ ਜ਼ਿਕਰ ਕੀਤਾ ਗਿਆ ਹੈ। ਇਸ ਫਿਲਮ 'ਚ ਸਲਮਾਨ ਦਾ ਨਾਂ ਪ੍ਰੇਮ ਹੈ। ਇਸ ਤੋਂ ਪਹਿਲਾਂ ਇਸ ਦਾ ਪੋਸਟਰ ਰਿਲੀਜ਼ ਹੋਇਆ, ਜਿਸ 'ਚ ਸਲਮਾਨ ਖਾਨ ਬੇਹੱਦ ਹੀ ਰੋਮਾਂਟਿਕ ਮੂਡ 'ਚ ਨਜ਼ਰ ਆਏ।
ਹਿੰਦੀ ਸਿਨੇਮਾ 'ਚ ਪ੍ਰੇਮ ਦੇ ਨਾਂ ਨਾਲ ਮਸ਼ਹੂਰ ਸਲਮਾਨ ਤੋਂ ਇਲਾਵਾ ਸੋਨਮ ਕਪੂਰ ਵੀ ਦਿਖ ਰਹੇ ਹਨ, ਜੋ ਆਕਰਸ਼ਕ ਪੋਜ਼ 'ਚ ਲੇਟੀ ਹੋਈ ਹੈ ਤੇ ਸਲਮਾਨ ਉਸ ਦੀ ਪਿੱਠ 'ਤੇ ਕੁਝ ਲਿਖ ਰਹੇ ਹਨ। ਸਲਮਾਨ ਤੇ ਸੋਨਮ ਨੇ ਇਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਵੀ ਸ਼ੇਅਰ ਕੀਤਾ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।