ਮੁੰਬਈ— ਰਣਬੀਰ ਕਪੂਰ ਨੇ ਹਾਲ ਹੀ 'ਚ ਦਿੱਤੇ ਇੰਟਰਵਿਊ ਦੌਰਾਨ ਆਪਣੇ ਬ੍ਰੇਕਅੱਪ ਬਾਰੇ ਗੱਲ ਕੀਤੀ ਸੀ। ਹੁਣ ਕੈਟਰੀਨਾ ਨੇ ਵੀ ਇਸ 'ਤੇ ਪਹਿਲੀ ਵਾਰ ਖੁੱਲ੍ਹ ਕੇ ਕੁਝ ਬੋਲਿਆ ਹੈ। ਕੈਟਰੀਨਾ ਨੇ ਕਿਹਾ ਹੈ ਕਿ ਹੋਰਾਂ ਵਾਂਗ ਉਨ੍ਹਾਂ ਲਈ ਵੀ ਬ੍ਰੇਕਅੱਪ ਨੂੰ ਡੀਲ ਕਰਨਾ ਸੌਖਾ ਨਹੀਂ ਸੀ। ਉਨ੍ਹਾਂ ਕਿਹਾ, 'ਅਦਾਕਾਰੀ ਉਹ ਪ੍ਰੋਫੈਸ਼ਨ ਹੈ, ਜਿਸ 'ਚ ਲੋਕ ਤੁਹਾਨੂੰ ਸਪੈਸ਼ਲ ਫੀਲ ਕਰਾਉਂਦੇ ਹਨ ਪਰ ਜੇ ਮੈਂ ਅਦਾਕਾਰ ਨਹੀਂ ਵੀ ਹੁੰਦੀ, ਫਿਰ ਵੀ ਤਾਂ ਉਹ ਦਰਦ ਅੰਦਰ ਰੱਖ ਕੇ ਕੰਮ 'ਤੇ ਜਾਣਾ ਹੀ ਪੈਂਦਾ।'
ਕੈਟਰੀਨਾ ਨੇ ਕਿਹਾ, 'ਅਦਾਕਾਰ ਹੋਣ ਦੇ ਨਾਤੇ ਮੇਰੇ 'ਤੇ ਸਾਰਿਆਂ ਦੀਆਂ ਨਜ਼ਰਾਂ ਹੁੰਦੀਆਂ ਹਨ ਪਰ ਇਹੀ ਚੀਜ਼ ਮੈਨੂੰ ਹੋਰ ਵੀ ਹਿੰਮਤ ਦਿੰਦੀ ਹੈ। ਇੰਨੇ ਲੋਕ ਤੁਹਾਨੂੰ ਵੇਖ ਰਹੇ ਹਨ, ਇਸੇ ਲਈ ਤਾਂ ਹੋਰ ਵੀ ਜ਼ਰੂਰੀ ਹੈ ਆਪਣਾ ਬੈਸਟ ਚਿਹਰਾ ਉਨ੍ਹਾਂ ਨੂੰ ਵਿਖਾਉਣਾ।'
ਕੁਝ ਸਮਾਂ ਪਹਿਲਾਂ ਰਣਬੀਰ ਤੇ ਕੈਟਰੀਨਾ ਦਾ ਬ੍ਰੇਕਅੱਪ ਹੋਇਆ ਸੀ। ਇਕ ਇੰਟਰਵਿਊ 'ਚ ਰਣਬੀਰ ਨੇ ਕਿਹਾ ਸੀ ਕਿ ਕੈਟਰੀਨਾ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਸੀ।