FacebookTwitterg+Mail

ਖ਼ੂਬਸੂਰਤ ਅਦਾਕਾਰਾ ਕਿਮੀ ਵਰਮਾ ਨੇ ਵਿਆਹ ਦੀ ਵਰ੍ਹੇਗੰਢ 'ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

first time punjabi actress kimi verma shares her wedding photos
17 June, 2020 11:13:08 AM

ਜਲੰਧਰ (ਬਿਊਰੋ) — ਪੰਜਾਬੀ ਫ਼ਿਲਮ ਉਦਯੋਗ ਦੀ ਖ਼ੂਬਸੂਰਤ ਤੇ ਬਾਕਮਾਲ ਅਦਾਕਾਰਾ ਕਿਮੀ ਵਰਮਾ ਨੇ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੀ ਹੈ। ਇਸ ਖਾਸ ਮੌਕੇ 'ਤੇ ਕਿਮੀ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਵਿਆਹ ਦੀਆਂ ਕੁਝ ਯਾਦਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਕਿਮੀ ਵਰਮਾ ਨੇ ਆਪਣੇ ਪਤੀ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, 'ਬਹੁਤ ਸਾਰੀਆਂ ਤਾਜ਼ੀਆਂ  ਘਟਨਾਵਾਂ ਤੁਹਾਨੂੰ ਇਹ ਅਹਿਸਾਸ ਕਰਾਉਂਦੀਆਂ ਹਨ ਕਿ ਜ਼ਿੰਦਗੀ ਬਹੁਤ ਛੋਟੀ ਹੈ! ਬਹੁਤ ਛੋਟੀ! ਸੋ ਜੋ ਅਸ਼ੀਰਵਾਦ ਮਿਲੇ ਨੇ ਉਨ੍ਹਾਂ ਨੂੰ ਗਿਣੋ! ਅੱਜ ਮੇਰੇ ਵਿਆਹ ਦੀ ਵਰ੍ਹੇਗੰਢ 'ਤੇ ਮੈਨੂੰ ਬਹੁਤ ਵਧੀਆ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ।' ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲੇ ਜੋੜੀ ਨੂੰ ਵਿਆਹ ਦੀਆਂ ਮੁਬਾਰਕਾਂ ਦੇ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਵਿਆਹ ਦੀ ਵੀਡੀਓ ਵੀ ਸਾਂਝੀ ਕੀਤੀ ਹੈ।

ਦੱਸ ਦਈਏ ਕਿ ਕਿਮੀ ਵਰਮਾ ਅਮਰੀਕਾ ਦੇ ਲਾਸ ਏਂਜਲਸ 'ਚ ਆਪਣੇ ਪਤੀ ਨਾਲ ਰਹਿ ਰਹੀ ਹੈ ਅਤੇ ਇਸ ਸਾਲ ਉਹ ਇੱਕ ਵਾਰ ਫਿਰ ਤੋਂ ਮਾਂ ਬਣੀ ਹੈ। ਹੁਣ ਉਹ ਦੋ ਬੇਟੀਆਂ ਦੀ ਮਾਂ ਹੈ। ਪਿਛਲੇ ਮਹੀਨੇ ਉਸ ਨੇ ਸੋਸ਼ਲ ਮੀਡੀਆ 'ਤੇ ਆਪਣੀ ਧੀ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਕਿਮੀ ਵਰਮਾ ਦਾ ਸਬੰਧ ਲੁਧਿਆਣਾ ਸ਼ਹਿਰ ਨਾਲ ਹੈ ਅਤੇ ਹਰਭਜਨ ਮਾਨ ਨਾਲ ਉਨ੍ਹਾਂ ਨੇ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ ਪਰ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 'ਨਸੀਬੋ' ਫ਼ਿਲਮ ਨਾਲ ਕੀਤੀ ਸੀ।

ਜੇ ਗੱਲ ਕਰੀਏ ਕਿਮੀ ਵਰਮਾ ਦੇ ਫ਼ਿਲਮੀ ਕਰੀਅਰ ਦੀ ਤਾਂ ਉਹ 'ਅਸਾਂ ਨੂੰ ਮਾਣ ਵਤਨਾਂ ਦਾ', 'ਅੱਜ ਦੇ ਰਾਂਝੇ', 'ਇੱਕ ਕੁੜੀ ਪੰਜਾਬ ਦੀ', 'ਮੇਰਾ ਪਿੰਡ ਮਾਈ ਹੋਮ', 'ਸਤਿ ਸ਼੍ਰੀ ਅਕਾਲ', 'ਜੀ ਆਇਆਂ ਨੂੰ', 'ਸ਼ਹੀਦ ਉਧਮ ਸਿੰਘ', 'ਖ਼ੂਨ ਦਾ ਦਾਜ' ਸਮੇਤ ਕਈ ਫ਼ਿਲਮਾਂ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੀ ਹੈ।
 


Tags: Punjabi ActressKimi VermaFirst Time Wedding Photos

About The Author

sunita

sunita is content editor at Punjab Kesari