FacebookTwitterg+Mail

ਰਘੂ ਰਾਮ ਨੇ ਪਹਿਲੀ ਵਾਰ ਦਿਖਾਇਆ ਪੁੱਤਰ ਦਾ ਚਿਹਰਾ, ਤਸਵੀਰਾਂ ਵਾਇਰਲ

first time raghu ram reveals the face of his son rhythm
23 April, 2020 11:40:53 AM

ਜਲੰਧਰ (ਵੈੱਬ ਡੈਸਕ) -  ਟੀ.ਵੀ. ਅਤੇ ਬਾਲੀਵੁੱਡ ਅਦਾਕਾਰ ਰਘੂਰਾਮ ਨੇ ਪਹਿਲੀ ਵਾਰ ਆਪਣੇ ਪੁੱਤਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਦੇ ਪੁੱਤਰ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਪਿਤਾ ਬਣਨ ਤੋਂ ਬਾਅਦ ਉਹ ਕਾਫੀ ਖੁਸ਼ ਨਜ਼ਰ ਆ ਰਹੇ ਹਨ ਅਤੇ ਅਕਸਰ ਹੀ ਆਪਣੇ ਬੇਟੇ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਰਹਿੰਦੇ ਹਨ ਪਰ ਕਦੇ ਵੀ ਉਨ੍ਹਾਂ ਨੇ ਪੁੱਤਰ ਦਾ ਚਿਹਰਾ ਨਹੀਂ ਦਿਖਾਇਆ। ਇਹ ਪਹਿਲਾ ਮੌਕਾ ਹੈ ਜਦੋਂ ਰਘੂਰਾਮ ਨੇ ਆਪਣੇ ਪੁੱਤਰ ਦੀ ਤਸਵੀਰ ਇਸ ਤਰ੍ਹਾਂ ਸ਼ੇਅਰ ਕੀਤੀ ਹੋਵੇ । ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਖਾਸ ਬਣਾਉਣ ਲਈ ਇਕ ਕਵਿਤਾ ਵੀ ਪੋਸਟ ਕੀਤੀ ਹੈ।

ਉਨ੍ਹਾਂ ਨੇ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ, ''ਤੇਰੀ ਛੋਟੀ ਸੀ ਦੁਨੀਆ ਮੇਂ, ਸਭ ਸੇ ਬੜੇ ਤੇਰੇ ਪਾਪਾ, ਤੇਰੀ ਹਰ ਮੁਸੀਬਤ ਕੇ ਅੱਗੇ ਖੜ੍ਹੇ ਤੇਰੇ ਪਾਪਾ। ਤੇਰੀ ਨੰਨ੍ਹੀ ਸੀ ਮੁੱਠੀ ਮੇਂ, ਸਮਾ ਜਾਏ ਤੇਰੇ ਪਾਪਾ, ਤੂੰ ਰੋਏ ਤੋਂ ਤੂੰ ਹੀ ਬਤਾ ਕਹਾ ਜਾਏ ਤੇਰੇ ਪਾਪਾ?''

ਦੱਸ ਦੇਈਏ ਕਿ ਨਤਾਲੀ ਅਤੇ ਰਘੂਰਾਮ ਨੇ ਦਸੰਬਰ 2018 ਵਿਚ ਦੱਖਣੀ ਭਾਰਤੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਇਆ ਸੀ। ਰਘੂਰਾਮ ਦਾ ਨਤਾਲੀ ਨਾਲ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾ  ਉਨ੍ਹਾਂ ਦਾ ਵਿਆਹ ਅਦਾਕਾਰਾ ਸੁਗੰਧਾ ਗਰਗ ਨਾਲ ਹੋਇਆ ਸੀ ਪਰ ਦੋਵੇਂ ਸਾਲ 2016 ਵਿਚ ਵੱਖ ਹੋ ਗਏ ਸਨ। ਤਲਾਕ ਤੋਂ ਬਾਅਦ ਰਘੂਰਾਮ ਨੇ ਆਪਣੀ ਪ੍ਰੇਮਿਕਾ ਨਤਾਲੀ ਦੀ ਲੁਸਿਓ ਨਾਲ ਵਿਆਹ ਕਰਵਾ ਲਿਆ ਸੀ।


Tags: Raghu RamReveals Son FaceInstagramViralTV Celebrity

About The Author

sunita

sunita is content editor at Punjab Kesari