FacebookTwitterg+Mail

'ਸਤ੍ਰੀ' ਫੇਮ ਅਦਾਕਾਰਾ ਫਲੋਰਾ ਦੀ ਹੱਡਬੀਤੀ, ਛੇੜਛਾੜ ਤੇ ਕੁੱਟਮਾਰ ਕਰਦਾ ਸੀ ਪ੍ਰੋਡਿਊਸਰ

flora saini
09 October, 2018 04:18:58 PM

ਮੁੰਬਈ (ਬਿਊਰੋ)— ਤਨੁਸ਼੍ਰੀ ਦੱਤਾ-ਨਾਨਾ ਪਾਟੇਕਰ ਵਿਵਾਦ ਤੋਂ ਬਾਅਦ ਹੁਣ ਬਾਲੀਵੁੱਡ 'ਚ ਯੌਨ ਸ਼ੋਸ਼ਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਉਦੋਂ ਤੋਂ ਹੀ ਕਈ ਮਹਿਲਾਵਾਂ ਆਪਣੇ ਖਿਲਾਫ ਹੋਏ ਸ਼ੋਸ਼ਣ 'ਤੇ ਖੁੱਲ੍ਹ ਕੇ ਆਪਣੀ ਗੱਲ ਰੱਖ ਰਹੀਆਂ ਹਨ। ਹੁਣ 'ਸਤ੍ਰੀ' ਫਿਲਮ ਦੀ ਅਦਾਕਾਰਾ ਫਲੋਰਾ ਸੈਨੀ ਨੇ ਆਪਣੇ ਨਾਲ ਹੋਈ ਛੇੜਛਾੜ ਤੇ ਕੁੱਟਮਾਰ ਬਾਰੇ ਦੱਸਿਆ ਹੈ। ਅਦਾਕਾਰਾ ਨੇ ਨਿਰਮਾਤਾ ਗੈਰਾਂਗ ਦੋਸ਼ੀ 'ਤੇ ਯੌਨ ਸ਼ੋਸ਼ਣ ਦਾ ਇਲਜ਼ਾਮ ਲਾਇਆ ਹੈ। ਤੁਹਾਨੂੰ ਦੱਸ ਦੇਈਏ ਫਲੋਰਾ ਸੈਨੀ ਨੇ ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਸਟਾਰਰ ਫਿਲਮ 'ਸਤ੍ਰੀ' 'ਚ ਚੁੜੈਲ ਦਾ ਕਿਰਦਾਰ ਨਿਭਾਇਆ ਸੀ।

ਫੇਸਬੁੱਕ 'ਤੇ ਪੋਸਟ ਸ਼ੇਅਰ ਕਰਦੇ ਹੋਏ ਫਲੋਰਾ ਨੇ ਲਿਖਿਆ, ''ਗੈਰਾਂਗ ਨੂੰ ਡੇਟ ਕਰ ਰਹੀ ਸੀ। ਡੇਟਿੰਗ ਦੌਰਾਨ ਗੈਰਾਂਗ ਨੇ ਮੇਰੇ ਨਾਲ ਕੁੱਟਮਾਰ ਕੀਤੀ। ਉਨ੍ਹਾਂ ਇੰਡਸਟਰੀ 'ਚ ਕਦੇ ਨਾ ਕੰਮ ਮਿਲਣ ਦੀ ਧਮਕੀ ਵੀ ਦਿੱਤੀ। ਗੈਰਾਂਗ ਨੇ ਮੈਨੂੰ ਧਮਕੀ ਦਿੱਤੀ ਸੀ ਕਿ ਉਹ ਇਸ ਗੱਲ ਦਾ ਧਿਆਨ ਰੱਖੇਗਾ ਕਿ ਫਿਲਮ ਇੰਡਸਟਰੀ 'ਚ ਉਸ ਨੂੰ ਕੰਮ ਨਾ ਮਿਲੇ ਅਤੇ ਉਸ ਨੇ ਅਜਿਹਾ ਕੀਤਾ ਵੀ। ਮੈਨੂੰ ਫਿਲਮਾਂ 'ਚੋਂ ਰਿਪਲੇਸ ਕਰ ਦਿੱਤਾ ਗਿਆ। ਲੋਕ ਨਾ ਤਾਂ ਮੈਨੂੰ ਮਿਲਣਾ ਚਾਹੁੰਦੇ ਸਨ ਅਤੇ ਨਾ ਹੀ ਮੇਰਾ ਆਡੀਸ਼ਨ ਲੈਣਾ ਚਾਹੁੰਦੇ ਸਨ''।

ਫਲੋਰਾ ਨੇ ਕੁੱਟਮਾਰ ਤੋਂ ਬਾਅਦ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ''ਮੇਰੇ ਤੋਂ ਬਾਅਦ ਵੀ ਕਈ ਲੜਕੀਆਂ ਅਜਿਹੀਆਂ ਹਨ ਜੋ ਉਸ ਸਖਸ਼ ਹੱਥੋ ਸ਼ੋਸ਼ਿਤ ਹੋਈਆਂ। ਉਨ੍ਹਾਂ ਮੈਨੂੰ ਮਦਦ ਲਈ ਫੋਨ ਕੀਤਾ ਪਰ ਉਹ ਇੰਨੀਆਂ ਬਹਾਦਰ ਨਹੀਂ ਸਨ ਕਿ ਸਾਹਮਣੇ ਆ ਕੇ ਇਸ ਬਾਰੇ ਖੁੱਲ੍ਹ ਕੇ ਕੁਝ ਕਹਿ ਸੱਕਣ। ਨਾਲ ਹੀ ਫਲੋਰਾ ਨੇ ਉਨ੍ਹਾਂ ਮਹਿਲਾਵਾਂ ਨੂੰ ਵੀ ਸਲਾਮ ਕੀਤਾ ਜਿਨ੍ਹਾਂ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਨਾਨਾ ਪਾਟੇਕਰ ਤੋਂ ਇਲਾਵਾ ਵਿਕਾਸ ਬਹਿਲ, ਚੇਤਨ ਭਗਤ, ਕੈਲਾਸ ਖੈਰ, ਰਜਤ ਕਪੂਰ ਵਰਗੇ ਲੋਕਾਂ 'ਤੇ ਛੇੜਛਾੜ ਦੇ ਇਲਜ਼ਾਮ ਲੱਗ ਚੁੱਕੇ ਹਨ।

ਦੱਸਣਯੋਗ ਹੈ ਕਿ ਫਲੋਰਾ ਸਾਊਥ ਦੇ ਅਭਿਨੇਤਾ ਰਜਨੀਕਾਂਤ, ਵਿਜੈਕਾਂਤ, ਪ੍ਰਭੂ, ਕਾਰਤਿਕ, ਡਾਕਟਰ ਬਾਲਾਕ੍ਰਿਸ਼ਣਨ, ਵੇਂਕਟੇਸ਼, ਜਗਪਤੀ ਬਾਪੂ, ਡਾਕਟਰ ਰਾਜਸ਼ੇਖਰ ਸਮੇਤ ਕਈ ਵੱਡੇ ਕਲਾਕਾਰਾਂ ਨਾਲ ਕੰਮ ਕਰ ਚੁੱਕੀ ਹੈ। ਫਲੋਰਾ ਨੂੰ ਕਈ ਸਾਊਥ ਭਾਰਤੀ ਭਾਸ਼ਾਵਾਂ ਦਾ ਗਿਆਨ ਹੈ। ਹਿੰਦੀ, ਅੰਗ੍ਰੇਜੀ ਤੋਂ ਇਲਾਵਾ ਫਲੋਰਾ ਨੂੰ ਤਾਮਿਲ, ਤੇਲਗੂ, ਕੰਨੜ ਅਤੇ ਬੰਗਾਲੀ ਭਾਸ਼ਾਵਾਂ ਦੀ ਜਾਣਕਾਰੀ ਹੈ।

Punjabi Bollywood Tadka


Tags: Flora Saini Gaurang Doshi Facebook Harrasment Tanushree Dutta Stree Bollywood Actress

Edited By

Kapil Kumar

Kapil Kumar is News Editor at Jagbani.