FacebookTwitterg+Mail

Forbes List : ਕਮਾਈ ਦੇ ਮਾਮਲੇ 'ਚ ਖਾਨ ਤਿਕੜੀ ਨੂੰ ਪਛਾੜਦਿਆਂ ਅਕਸ਼ੈ ਨੇ ਲੁੱਟੀ ਵਾਹ-ਵਾਹੀ

forbes highest paid actors
17 July, 2018 01:41:45 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ 'ਖਿਲਾੜੀ' ਅਕਸ਼ੈ ਕੁਮਾਰ ਦੀਆਂ ਫਿਲਮਾਂ ਭਾਵੇਂ ਸਲਮਾਨ ਖਾਨ, ਆਮਿਰ ਖਾਨ ਅਤੇ ਸ਼ਾਹਰੁਖ ਖਾਨ ਵਰਗੇ ਸੁਪਰਸਟਾਰਜ਼ ਦੀਆਂ ਫਿਲਮਾਂ ਤੋਂ ਘੱਟ ਬਿਜ਼ਨੈੱਸ ਕਰਦੀਆਂ ਹੋਣ ਪਰ ਇਸ ਦੇ ਬਾਵਜੂਦ ਉਹ ਇਨ੍ਹਾਂ ਸਾਰਿਆਂ ਤੋਂ ਕਿਤੇ ਜ਼ਿਆਦਾ ਕਮਾਉਂਦੇ ਹਨ। ਫੋਰਬਸ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੇ 100 ਸਿਤਾਰਿਆਂ ਦੀ ਲਿਸਟ 'ਚ ਅਕਸ਼ੈ ਕੁਮਾਰ ਨੇ ਆਪਣੀ ਜਗ੍ਹਾ ਬਣਾ ਲਈ ਹੈ।

Punjabi Bollywood Tadka

ਇਸ ਲਿਸਟ 'ਚੋਂ ਆਮਿਰ-ਸ਼ਾਹਰੁਖ ਖਾਨ ਦੇ ਨਾਂ ਗਾਇਬ ਹਨ ਪਰ ਸਲਮਾਨ ਖਾਨ ਇਸ ਲਿਸਟ 'ਚ ਆਪਣਾ ਨਾਂ ਸ਼ਾਮਲ ਕਰਵਾਉਣ 'ਚ ਸਫਲ ਰਹੇ ਹਨ। ਇਸ ਸੂਚੀ 'ਚ ਅਮਰੀਕੀ ਮੁਕਾਬਲੇਬਾਜ਼ ਫਲੋਇਡ ਮੇਵੇਦਰ ਨੇ ਟਾਪ ਪੁਜ਼ੀਸ਼ਨ ਹਾਸਲ ਕੀਤੀ ਹੈ। ਫੋਰਬਸ ਦੀ ਸਾਲ 2018 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਹਸਤੀਆਂ ਦੀ ਸੂਚੀ 'ਚ ਅਕਸ਼ੈ 76ਵੇਂ ਅਤੇ ਸਲਮਾਨ 82ਵੇਂ ਸਥਾਨ 'ਤੇ ਹਨ।

Punjabi Bollywood Tadka

ਇਸ ਲਿਸਟ ਮੁਤਾਬਕ ਅਭਿਨੇਤਾ ਅਕਸ਼ੈ ਕੁਮਾਰ ਨੇ ਇਸ ਸਾਲ 4.05 ਕਰੋੜ ਡਾਲਰ (3.07 ਅਰਬ ਰੁਪਏ) ਦੀ ਕਮਾਈ ਕੀਤੀ ਹੈ। 'ਟਾਇਲੇਟ ਇਕ ਪ੍ਰੇਮ ਕਥਾ' ਅਤੇ 'ਪੈਡਮੈਨ' ਵਰਗੀਆਂ ਹਿੱਟ ਫਿਲਮਾਂ ਦੇਣ ਦੇ ਨਾਲ-ਨਾਲ ਅਕਸ਼ੈ ਨੇ ਕਰੀਬ 20 ਬ੍ਰੈਂਡ ਦਾ ਪ੍ਰਚਾਰ ਕਰ ਕੇ ਵੀ ਮੋਟੀ ਕਮਾਈ ਕੀਤੀ। ਉੱਥੇ ਫੋਰਬਸ ਮੁਤਾਬਕ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੇ ਇਸ ਸਾਲ 3.77 ਕਰੋੜ ਡਾਲਰ (ਲਗਭਗ 2.57 ਅਰਬ ਰੁਪਏ) ਦੀ ਕਮਾਈ ਕੀਤੀ।

Punjabi Bollywood Tadka

ਲਿਸਟ 'ਚ ਟਾਪ ਪੁਜ਼ੀਸ਼ਨ 'ਤੇ ਕਬਜ਼ਾ ਕਰਨ ਵਾਲੇ ਮੁੱਕੇਬਾਜ਼ ਮੇਵੇਦਰ ਦੀ ਪੂਰੇ ਸਾਲ ਦੀ ਕਮਾਈ 28.5 ਕਰੋੜ ਡਾਲਰ (ਲਗਭਗ 19.49 ਅਰਬ ਰੁਪਏ) ਰਹੀ। ਦੱਸ ਦੇਈਏ ਕਿ ਫੋਰਬਸ ਨੇ ਕਿਹਾ ਕਿ ਵਿਸ਼ਵ ਦੇ ਇਨ੍ਹਾਂ 100 ਲੋਕਾਂ ਦੀ ਪਿਛਲੇ 12 ਮਹੀਨਿਆਂ ਦੀ ਕੁੱਲ ਕਮਾਈ 6.3 ਅਰਬ ਡਾਲਰ (ਲਗਭਗ 4.31 ਖਰਾਬ ਰੁਪਏ) ਹੈ, ਜੋ ਕਿ ਇਸ ਤੋਂ ਪਿਛਲੇ ਸਾਲ ਦੀ ਤੁਲਨਾ 'ਚ 22 ਫੀਸਦੀ ਹੈ। ਇਸ ਸੂਚੀ 'ਚ 11 ਅਜਿਹੇ ਸਿਤਾਰੇ ਵੀ ਹਨ, ਜਿਨ੍ਹਾਂ ਦੀ ਕਮਾਈ 10 ਕਰੋੜ ਡਾਲਰ (ਲਗਭਗ 6.83 ਅਰਬ ਰੁਪਏ) ਤੋਂ ਵੱਧ ਰਹੀ ਹੈ।


Tags: Forbes List Highest Paid ActorsAkshay KumarSalman KhanShah Rukh KhanAamir Khan

Edited By

Chanda Verma

Chanda Verma is News Editor at Jagbani.