FacebookTwitterg+Mail

Year Ender 2019: ਫੋਰਬਸ ਦੀ ਲਿਸਟ 'ਚ ਚਮਕੇ ਪੰਜਾਬੀ ਸਿਤਾਰੇ

forbes list 2019
31 December, 2019 04:48:44 PM

ਮੁੰਬਈ(ਬਿਊਰੋ)- ਬਾਲੀਵੁੱਡ ਤੇ ਪਾਲੀਵੁੱਡ ਵਿਚ ਕਈ ਸਿਤਾਰੇ ਅਜਿਹੇ ਹਨ, ਜਿਨ੍ਹਾਂ ਦੀਆਂ ਫਿਲਮਾਂ ਘੱਟ ਬਿਜ਼ਨੈੱਸ ਕਰਨ ਪਰ ਇਸ ਦੇ ਬਾਵਜੂਦ ਉਹ ਕਿਤੇ ਜ਼ਿਆਦਾ ਕਮਾਉਂਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਪੰਜਾਬੀ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ 2019 ਦੀ ਫੋਰਬਸ ਦੀ ਸਭ ਤੋਂ ਵੱਧ ਕਮਾਈ ਕਰਨ ਦੀ ਲਿਸਟ ’ਚ ਆਉਂਦੇ ਹਨ।

ਦਿਲਜੀਤ ਦੋਸਾਂਝ (ਰੈਂਕ 39)

ਸਾਲ 2019 'ਚ ਦਿਲਜੀਤ ਦੋਸਾਂਝ ਨੇ 36.91 ਕਰੋੜ ਰੁਪਏ ਦੀ ਕਮਾਈ ਕੀਤੀ। ਦਿਲਜੀਤ ਦਾ ਇਸ ਲਿਸਟ 'ਚ ਸਾਲ 2017 'ਚ 59ਵਾਂ ਰੈਂਕ ਸੀ, ਜੋ ਸਾਲ 2018 'ਚ ਵੱਧ ਕੇ 45ਵਾਂ ਹੋਇਆ ਤੇ ਇਸ ਸਾਲ 39ਵਾਂ ਹੈ।

Punjabi Bollywood Tadka

ਗੁਰੂ ਰੰਧਾਵਾ (ਰੈਂਕ 49)

ਗੁਰੂ ਰੰਧਾਵਾ ਨੂੰ ਦਾਦਾ 'ਸਾਹਿਬ ਫਾਲਕੇ ਐਕਸੀਲੈਂਸ ਐਵਾਰਡ 2019' ਦਿੱਤਾ ਗਿਆ, ਜੋ 'ਮੋਸਟ ਟਰੈਂਡਿੰਗ ਸਿੰਗਰ 2019' ਲਈ ਮਿਲਿਆ। ਗੁਰੂ ਰੰਧਾਵਾ 26.4 ਕਰੋੜ ਰੁਪਏ ਦੀ ਕਮਾਈ ਨਾਲ ਫੋਰਬਸ ਦੀ ਲਿਸਟ 'ਚ 49ਵੇਂ ਰੈਂਕ 'ਤੇ ਹਨ, ਜਿਨ੍ਹਾਂ ਨੇ ਫੋਰਬਸ ਦੀ ਲਿਸਟ 'ਚ ਡੈਬਿਊ ਕੀਤਾ ਹੈ।

Punjabi Bollywood Tadka

ਬਾਦਸ਼ਾਹ (ਰੈਂਕ 58)

ਬਾਦਸ਼ਾਹ ਫੋਰਬਸ ਦੀ ਲਿਸਟ 'ਚ 29.17 ਕਰੋੜ ਰੁਪਏ ਦੀ ਕਮਾਈ ਨਾਲ 58ਵੇਂ ਰੈਂਕ 'ਤੇ ਹਨ। ਇਸ ਲਿਸਟ 'ਚ ਬਾਦਸ਼ਾਹ ਸਾਲ 2017 'ਚ 35ਵੇਂ ਤੇ ਸਾਲ 2018 'ਚ 63ਵੇਂ 'ਤੇ ਸਥਾਨ 'ਤੇ ਸਨ।

Punjabi Bollywood Tadka

ਕਪਿਲ ਸ਼ਰਮਾ (ਰੈਂਕ 53)

ਕਪਿਲ ਸ਼ਰਮਾ 34.98 ਕਰੋੜ ਰੁਪਏ ਦੀ ਕਮਾਈ ਨਾਲ ਇਸ ਲਿਸਟ 'ਚ 53ਵੇਂ ਰੈਂਕ 'ਤੇ ਹਨ। ਕਪਿਲ ਸ਼ਰਮਾ ਸਾਲ 2017 'ਚ ਇਸ ਲਿਸਟ 'ਚ 18ਵੇਂ ਰੈਂਕ 'ਤੇ ਸਨ, ਜਿਨ੍ਹਾਂ ਨੇ 2018 ਦੇ ਗੈਪ ਤੋਂ ਬਾਅਦ ਇਸ ਸਾਲ ਮੁੜ ਫੋਰਬਸ ਦੀ ਲਿਸਟ 'ਚ ਜਗ੍ਹਾ ਬਣਾਈ ਹੈ।

Punjabi Bollywood Tadka
  


Tags: Forbes List 2019Year Ender 2019Bye Bye 2019Diljit DosanjhDiljit DosanjhKapil SharmaGuru Randhawaਫੋਰਬਸ ਲਿਸਟ

About The Author

manju bala

manju bala is content editor at Punjab Kesari