FacebookTwitterg+Mail

ਫੋਰਬਸ ਦੀ ਵਰਲਡ ਹਾਈਐਸਟ ਪੇਡ ਐਕਟਰਸ ਦੀ ਲਿਸਟ ਜਾਰੀ, ਅਕਸ਼ੈ 7ਵੇਂ, ਸਲਮਾਨ 9ਵੇਂ ਸਥਾਨ 'ਤੇ

forbes top 10 highest paid actors
24 August, 2018 09:25:47 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਖਿਲਾੜੀ ਕੁਮਾਰ ਅਕਸ਼ੈ ਕੁਮਾਰ ਅਤੇ ਦਬੰਗ ਸਟਾਰ ਸਲਮਾਨ ਖਾਨ ਮੈਗਜ਼ੀਨ ਫੋਰਬਸ ਦੇ ਵਰਲਡ ਹਾਈਐਸਟ ਪੇਡ ਟੌਪ-10 ਐਕਟਰਸ ਵਿਚ ਸ਼ਾਮਲ ਹੋ ਗਏ ਹਨ। ਮੈਗਜ਼ੀਨ ਫੋਰਬਸ ਨੇ ਵਰਲਡ ਹਾਈਐਸਟ ਪੇਡ ਐਕਟਰਸ 2018 ਦੀ ਸੂਚੀ ਜਾਰੀ ਕੀਤੀ ਹੈ। ਸ਼ਾਹਰੁਖ ਖਾਨ, ਆਮਿਰ ਖਾਨ, ਅਮਿਤਾਭ ਬੱਚਨ ਨੂੰ ਪਿੱਛੇ ਛੱਡਦੇ ਹੋਏ ਅਕਸ਼ੈ ਕੁਮਾਰ ਅਤੇ ਸਲਮਾਨ ਖਾਨ ਦਾ ਨਾਂ ਸਭ ਤੋਂ ਵੱਧ ਕਮਾਈ ਕਰਨ ਵਾਲੇ ਟੌਪ-10 ਅਭਿਨੇਤਾਵਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਫੋਰਬਸ ਦੀ ਵਰਲਡ ਹਾਈਐਸਟ ਪੇਡ ਐਕਟਰਸ ਦੀ ਲਿਸਟ ਵਿਚ ਅਕਸ਼ੈ 283.5 ਕਰੋੜ ਰੁਪਏ (4.05 ਕਰੋੜ ਡਾਲਰ) ਸਾਲਾਨਾ ਕਮਾਈ ਦੇ ਨਾਲ 7ਵੇਂ ਨੰਬਰ 'ਤੇ ਹੈ ਜਦੋਂ ਕਿ ਸਲਮਾਨ ਨੇ 269.5 ਕਰੋੜ ਰੁਪਏ (3.85 ਕਰੋੜ ਡਾਲਰ) ਕਮਾਏ ਅਤੇ 9ਵੇਂ ਨੰਬਰ 'ਤੇ ਥਾਂ ਬਣਾਈ।
ਫੋਰਬਸ ਦੀ ਵਰਲਡ ਹਾਈਐਸਟ ਪੇਡ ਐਕਟਰਸ ਦੀ ਲਿਸਟ ਮੁਤਾਬਕ ਜਾਰਜ ਕਲੂਨੀ (1673 ਕਰੋੜ) ਪਹਿਲਾ ਸਥਾਨ, ਡਵੇਨ ਜਾਨਸਨ (868 ਕਰੋੜ) ਦੂਜਾ ਸਥਾਨ, ਰਾਬਰਟ ਡਾਉਨੇ ਜੂਨੀਅਰ (567 ਕਰੋੜ) ਤੀਜਾ ਸਥਾਨ, ਕ੍ਰਿਸ ਹੇਮਸਵੋਰਥ ਤੇ ਜੈਕੀ ਚੈਨ (451.5-318.5 ਕਰੋੜ) ਸੰਯੁਕਤ 5ਵਾਂ ਸਥਾਨ, ਵਿਲ ਸਮਿਥ (294 ਕਰੋੜ) ਛੇਵਾਂ ਸਥਾਨ, ਅਕਸ਼ੈ ਕੁਮਾਰ (283.5 ਕਰੋੜ) 7ਵਾਂ ਸਥਾਨ, ਏਡਮ ਸੇਂਡਲਰ (276.5 ਕਰੋੜ) 8ਵਾਂ ਸਥਾਨ, ਸਲਮਾਨ ਖਾਨ (269.5 ਕਰੋੜ) 9ਵਾਂ ਸਥਾਨ ਤੇ ਕ੍ਰਿਸ ਈਵਾਂਸ (238 ਕਰੋੜ) 10ਵੇਂ ਸਥਾਨ 'ਤੇ ਰਹੇ।


Tags: Akshay KumarSalman KhanForbesTop 10 Highest Paid ActorsShah Rukh KhanAamir Khan Toilet Ek Prem KathaPadMan

Edited By

Sunita

Sunita is News Editor at Jagbani.